ਐਡਿਨਬਰਗ- ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਇਸ ਗੱਲ ਨੂੰ ਲੰਡਨ ਦੀ ਕ੍ਰਿਸਟੀਨ ਥਿਨ ਨੇ ਸੱਚ ਕਰ ਦਿਖਾਇਆ ਹੈ ਅਤੇ 82 ਸਾਲ ਦੀ ਉਮਰ ਵਿਚ ਉਹ ਡਾਂਸਿੰਗ ਸਟਾਰ ਬਣ ਗਈ ਹੈ। 82 ਸਾਲਾ ਕ੍ਰਿਸਟੀਨ ਥਿਨ ਹੁਣ ਤਿੰਨ ਹਫ਼ਤਿਆਂ ਲਈ ਇੱਕ ਸੋਲੋ ਡਾਂਸ ਸ਼ੋਅ ਕਰੇਗੀ। ਉਹ ਅਗਸਤ ਵਿੱਚ ਐਡਿਨਬਰਗ ਫ੍ਰੀਜ਼ ਫੈਸਟੀਵਲ ਵਿੱਚ ਤਿੰਨ ਹਫ਼ਤਿਆਂ ਲਈ ਆਪਣਾ ਪਹਿਲਾ ਸੋਲੋ ਡਾਂਸ ਸ਼ੋਅ 'ਦਿਸ ਮਕੈਨਿਜ਼ਮ' ਪੇਸ਼ ਕਰੇਗੀ।
ਕ੍ਰਿਸਟੀਨ ਨੇ 68 ਸਾਲ ਦੀ ਉਮਰ ਵਿੱਚ ਆਪਣੀ ਅੰਦਰੂਨੀ ਪ੍ਰਤਿਭਾ ਨੂੰ ਪਛਾਣਿਆ ਅਤੇ ਪਹਿਲੀ ਵਾਰ ਡਾਂਸ ਕਲਾਸਾਂ ਵਿੱਚ ਸ਼ਾਮਲ ਹੋਈ। ਪਹਿਲਾਂ ਉਹ ਇੱਕ ਫਿਜ਼ੀਓਥੈਰੇਪਿਸਟ ਸੀ ਅਤੇ 1980 ਦੇ ਦਹਾਕੇ ਵਿੱਚ ਆਪਣੇ ਤਲਾਕ ਤੋਂ ਬਾਅਦ ਉਸਨੇ ਮੂਵਮੈਂਟ, ਸੰਗੀਤ ਅਤੇ ਸਰੀਰ ਵਿਗਿਆਨ ਸਿਖਾਉਣਾ ਸ਼ੁਰੂ ਕੀਤਾ। ਉਹ ਡਾਂਸ ਤੋਂ ਪਹਿਲਾਂ ਵੀ ਐਕਟਿਵ ਰਹੀ ਹੈ। 50 ਸਾਲ ਦੀ ਉਮਰ ਵਿੱਚ ਉਸਨੇ ਸਮੁੰਦਰੀ ਕਾਇਆਕਿੰਗ ਸਿੱਖੀ ਅਤੇ ਨਾਰਵੇ ਦੇ ਲੋਫੋਟਨ ਟਾਪੂਆਂ ਵਿੱਚ ਚਲੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਡੌਂਕੀ ਲਗਾ ਅਮਰੀਕਾ 'ਚ ਦਾਖਲ ਹੁੰਦੇ ਭਾਰਤੀ ਨਾਗਰਿਕ ਗ੍ਰਿਫ਼ਤਾਰ
ਉਸ ਦੀ ਰੁਟੀਨ
ਸਵੇਰ ਦੀ ਹੈਂਗਿੰਗ ਕਸਰਤ: ਉਹ ਆਪਣੇ ਸਰੀਰ ਦੇ ਭਾਰ ਨਾਲ ਇੱਕ ਬਾਰ ਮਤਲਬ ਲੋਹੇ ਦੀ ਰਾਡ ਨਾਲ 2-3 ਮਿੰਟ ਲਈ ਲਟਕਦੀ ਹੈ, ਫਿਰ ਦੂਜੀ ਦਿਸ਼ਾ ਵਿੱਚ ਲਟਕਦੀ ਹੈ।

ਹਲਕੀ ਸਟ੍ਰੇਚਿੰਗ: ਉਹ ਆਪਣੇ ਸਰੀਰ ਨੂੰ ਲਚਕਦਾਰ ਰੱਖਣ ਅਤੇ ਆਪਣੀਆਂ ਮਾਸਪੇਸ਼ੀਆਂ ਦੀ ਦੇਖਭਾਲ ਕਰਨ ਲਈ ਰੋਜ਼ਾਨਾ ਸਟ੍ਰੇਚਿੰਗ ਕਰਦੀ ਹੈ।
ਨਿਰੰਤਰ ਗਤੀ: ਉਹ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਡਾਂਸ ਨੂੰ ਸ਼ਾਮਲ ਕਰਦੀ ਹੈ। ਉਹ ਕਹਿੰਦੀ ਹੈ, 'ਮੈਂ ਫਰਿੱਜ ਤੋਂ ਰਸੋਈ ਤੱਕ ਜਾਂਦੇ ਸਮੇਂ ਵੀ ਡਾਂਸ ਕਰਦੀ ਹਾਂ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਗੁਰਦੁਆਰੇ 'ਚ 'ਖਾਲਿਸਤਾਨ ਬੋਰਡ' ਲਗਾਉਣਾ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਹੀਂ'
NEXT STORY