ਮੁੰਬਈ- ‘ਜਾਟ’, ‘ਸਾਕਿਨੀ-ਡਾਕਿਨੀ’ ਅਤੇ ‘ਕੇਸਰੀ ਚੈਪਟਰ-2’ ਵਿਚ ਅਭਿਨੈ ਕਰਨ ਵਾਲੀ ਰੇਜਿਨਾ ਕੈਸੇਂਡ੍ਰਾ ਨੇ ਇੰਡਸਟ੍ਰੀ ’ਚ ਬਿਤਾਰੇ 20 ਸਾਲਾਂ ਨੂੰ ਬਿਹਤਰੀਨ ਦੱਸਿਆ ਹੈ। ਉਸ ਦੇ ਅਨੁਸਾਰ ਸਫਰ ਦੇਖਣ ’ਚ ਜਿੰਨਾ ਹਸੀਨ ਹੈ, ਦਰਅਸਲ, ਉਹੋ ਜਿਹਾ ਨਹੀਂ ਸੀ। ਇਸੇ ਸਾਲ ਉਸ ਦੀਆਂ ਦੋ ਵੱਡੀਆਂ ਫਿਲਮਾਂ ‘ਕੇਸਰੀ ਚੈਪਟਰ-2’ ਅਤੇ ‘ਜਾਟ’ ਰਿਲੀਜ਼ ਹੋਈਆਂ। ਦੋਵੇਂ ਹੀ ਕਿਰਦਾਰ ਇਕ ਦੂਜੇ ਨਾਲੋਂ ਇਕਦਮ ਵੱਖ ਸਨ।
ਉਸ ਦੇ ਅੰਦਾਜ਼ ਨੂੰ ਇੰਡਸਟ੍ਰੀ ਦੇ ਨਾਮਦਾਰ ਪਸੰਦ ਕਰਨ ਲੱਗੇ ਹਨ। ਆਪਣੇ ਇਸ ਸਫਰ ਨੂੰ ਲੈਕੇ ਸਾਊਥ ਦੀ ਬਿਊਟੀ ਰੇਜਿਨਾ ਨੇ ਦੱਸਿਆ ਉਸ ਨੂੰ ਵੱਖ-ਵੱਖ ਭਾਸ਼ਾਵਾਂ ’ਚ ਕੰਮ ਕਰਨ ਦੇ ਖੂਬਸੂਰਤ ਮੌਕੇ ਮਿਲੇ। ਉਸ ਨੇ ਕਿਹਾ, ‘‘ਮੇਰਾ ਫਿਲਮੀ ਸਫਰ ਕਾਫੀ ਸ਼ਾਨਦਾਰ ਰਿਹਾ ਹੈ। ਮੈਨੂੰ ਵੱਖ-ਵੱਖ ਭਾਸ਼ਾਵਾਂ ’ਚ ਕੰਮ ਕਰਨ ਦੇ ਮੌਕੇ ਮਿਲੇ ਹਨ, ਇਸ ਦੇ ਲਈ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ। ਹੁਣ, ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ, ਤਾਂ ਮੈਨੂੰ ਖੁਸ਼ੀ ਹੁੰਦੀ ਹੈ ਪਰ ਮੇਰੇ ਲਈ ਇਥੋਂ ਤਕ ਪਹੁੰਚਣਾ ਆਸਾਨ ਨਹੀਂ ਸੀ। ਕਈ ਵਾਰ ਮੈਨੂੰ ਖੁਦ ’ਤੇ ਸ਼ੱਕ ਸੀ ਕਿ ਮੈਂ ਆਪਣੀਆਂ ਅਤੇ ਦੂਸਰਿਆਂ ਦੀਆਂ ਆਸਾਂ ’ਤੇ ਖਰੀ ਵੀ ਉਤਰ ਸਕਾਂਗੀ ਕਿ ਨਹੀਂ, ਕਿਉਂਕਿ ਉਦੋਂ ਮੈਂ ਬਹੁਤ ਛੋਟੀ ਸੀ, ਇਸ ਲਈ ਮੇਰੇ ਲਈ ਚੀਜ਼ਾਂ ਬਿਲਕੁਲ ਵੱਖ ਸਨ।’’
ਉਸ ਨੇ ਦੱਸਿਆ ਕਿ ਕਾਫੀ ਸਮੇਂ ਤਕ ਉਸ ਨੂੰ ਇਹ ਲੱਗਦਾ ਰਿਹਾ ਸੀ ਕਿ ਕਾਸ਼ ਉਸ ਦਾ ਕੋਈ ਮੈਂਟਰ ਹੁੰਦਾ ਪਰ ਫਿਰ ਉਸ ਨੇ ਖੁਦ ਹੀ ਹਰ ਚੀਜ਼ ਸਿੱਖੀ ਅਤੇ ਆਪਣੇ ਤਜਰਬਿਆਂ ਤੋਂ ਅੱਗੇ ਵਧੀ। ਰੇਜਿਨਾ ਨੇ ਕਿਹਾ, ‘‘ਅੱਜ ਮੈਂ ਆਪਣੇ ਇਸ ਸਫਰ ਦੇ ਲਈ ਬਹੁਤ ਧੰਨਵਾਦੀ ਹਾਂ, ਜੋ ਮੈਂ ਅੱਜ ਹਾਂ। ਮੇਰੇ ਕੰਮ ਅਤੇ ਉਸ ਤੋਂ ਮਿਲੀਆਂ ਚੁਣੌਤੀਆਂ ਨੇ ਮੈਨੂੰ ਬਿਹਤਰ ਇਨਸਾਨ ਬਣਾਇਆ। ਮੈਂ ਹਮੇਸ਼ਾ ਤੋਂ ਇਕ ਅਜਿਹੀ ਅਭਿਨੇਤਰੀ ਬਣਨਾ ਚਾਹੁੰਦੀ ਸੀ ਜੋ ਹਰ ਤਰ੍ਹਾਂ ਦਾ ਕਿਰਦਾਰ ਨਿਭਾ ਸਕੇ-ਭਾਵੇਂ ਉਹ ‘ਗਰਲ ਨੈਕਸਟ ਡੋਰ’, ਭੋਲੀ-ਭਾਲੀ, ਸਾਈਕੋ, ਡਰੱਗ ਐਡਿਕਟ, ਲੈਸਬੀਅਨ ਗਰਲ ਜਾਂ ਕੋਈ ਹੋਰ।’’ ਉਸਨੇ ਕਿਹਾ, ‘‘ਮੈਂ ਹਰ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਂ ਇਕ ਕਿਸਮ ਦੀ ਭੂਮਿਕਾ ਤੱਕ ਸੀਮਤ ਨਹੀਂ ਹਾਂ ਅਤੇ ਇਸੇ ਕਾਰਨ ਮੈਂ ਇਕ ਬਿਹਤਰ ਕਲਾਕਾਰ ਬਣਨ ਦੇ ਯੋਗ ਹੋਈ ਹਾਂ।’’
ਉਹ ਆਪਣੇ ਆਪ ਨੂੰ ਕਿਵੇਂ ਪਰਿਭਾਸ਼ਿਤ ਕਰੇਗੀ, ਉਸਨੇ ਕਿਹਾ, ‘‘ਇਸ ਪਾਗਲਪਨ ’ਚ ਇਕ ਤਰੀਕਾ ਹੈ, ਤੁਹਾਨੂੰ ਬਸ ਇਸਦੇ ਨਾਲ ਚੱਲਣਾ ਪਵੇਗਾ।’’ ਉਸਨੇ ਅੱਗੇ ਕਿਹਾ, ‘‘ਇਹ ਪ੍ਰੋਜੈਕਟ ਅਤੇ ਸੈੱਟਅੱਪ 'ਤੇ ਵੀ ਨਿਰਭਰ ਕਰਦਾ ਹੈ। ਇਹ ਜਾਂ ਤਾਂ ਸ਼ਾਂਤ ਹੈ ਜਾਂ ਬਹੁਤ ਗੁੰਝਲਦਾਰ ਹੈ। ਤੁਸੀਂ ਇਸਨੂੰ ਸਿਰਫ਼ ਭਾਸ਼ਾ ਦੇ ਆਧਾਰ ’ਤੇ ਵੰਡ ਨਹੀਂ ਸਕਦੇ। ਹਾਲਾਂਕਿ, ਦੱਖਣ ਦੇ ਨਿਰਦੇਸ਼ਕ ਜ਼ਿਆਦਾਤਰ ਸੰਬੰਧਿਤ ਕਹਾਣੀਆਂ ਬਣਾਉਣਾ ਪਸੰਦ ਕਰਦੇ ਹਨ ਜਦੋਂ ਕਿ ਬਾਲੀਵੁੱਡ ’ਚ, ਅਦਾਕਾਰਾਂ ਨੂੰ ਸਟਾਰ ਬਣਾਉਣ ’ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ।’’
'ਹੰਸ' ਪਰਿਵਾਰ 'ਚ ਗੂੰਜੀਆਂ ਕਿਲਕਾਰੀਆਂ, ਗਾਇਕ ਨਵਰਾਜ ਹੰਸ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ
NEXT STORY