ਵਾਸ਼ਿੰਗਟਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਈਮਾਨਦਾਰੀ ਨਾਲ ਕੀਤੀ ਮਿਹਨਤ ਕਿਸਮਤ ਬਦਲ ਦਿੰਦੀ ਹੈ। ਇਸ ਗੱਲ ਨੂੰ 89 ਸਾਲਾ ਪਿੱਜ਼ਾ ਡਿਲਿਵਰੀ ਬੁਆਏ ਡੇਰਲਿਨ ਨੀਵੀ ਨੇ ਸਹੀ ਸਾਬਤ ਕਰ ਦਿਖਾਇਆ ਹੈ। ਡੇਰਲਿਨ ਨੂੰ ਟਿਪਸ ਦੇ ਤੌਰ 'ਤੇ 12 ਹਜ਼ਾਰ ਡਾਲਰ ਮਤਲਬ 9 ਲੱਖ ਰੁਪਏ ਮਿਲੇ। ਡੇਰਲਿਨ ਅਮਰੀਕਾ ਦੇ ਪੱਛਮੀ ਰਾਜ ਉਟਾਹ ਵਿਚ ਪਾਪਾ ਜੋਨਸ ਬ੍ਰਾਂਡ ਦੇ ਪਿੱਜ਼ਾ ਡਿਲਿਵਰੀ ਦਾ ਕੰਮ ਕਰਦੇ ਹਨ। ਉਹ ਹਫਤੇ ਵਿਚ ਲੱਗਭਗ 30 ਘੰਟੇ ਪੂਰੀ ਮਿਹਨਤ ਨਾਲ ਕੰਮ ਕਰਦੇ ਹਨ।
ਡੇਰਲਿਨ ਨੀਵੀ ਕੁਝ ਹਫਤੇ ਪਹਿਲਾਂ ਗਲੈਡੀ ਵਾਲਡੇਜ ਦੇ ਘਰ ਇਕ ਪਾਈਨ ਐਪਲ ਪਿੱਜ਼ਾ ਡਿਲਿਵਰ ਕਰਨ ਗਏ ਸਨ। ਗਲੈਡੀ ਨੇ ਜਦੋਂ ਦਰਵਾਜਾ ਖੋਲ੍ਹਿਆ ਉਦੋਂ ਡੇਰਲਿਨ ਨੇ ਗੱਲਬਾਤ ਦੀ ਸ਼ੁਰੂਆਤ 'ਹਾਏ ਗੋਰਜਸ' (Hi, gorgeous!) ਕਹਿ ਕੇ ਕੀਤੀ, ਜਿਸ ਨਾਲ ਗਲੈਡੀ ਵਾਲਡੇਜ ਬਹੁਤ ਪ੍ਰਭਾਵਿਤ ਹੋ ਗਈ। 32 ਸਾਲਾ ਗਲੈਡੀ ਵਾਲਡੇਜ ਨੇ ਡੇਰਲਿਨ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਬਹੁਤ ਮਿਲਾਪੜੇ, ਪਿਆਰੇ ਅਤੇ ਚੰਗੀ ਨੀਅਤ ਵਾਲੇ ਇਨਸਾਨ ਹਨ। ਗਲੈਡੀ ਨੇ ਆਪਣੇ ਪਤੀ ਕਾਰਲੋਸ ਵਾਲਡੇਜ ਨੂੰ ਇਸ ਦਿਆਲੂ ਡਿਲਿਵਰੀ ਮੈਨ ਦੇ ਬਾਰੇ ਵਿਚ ਦੱਸਿਆ।
ਪੜ੍ਹੋ ਇਹ ਅਹਿਮ ਖਬਰ-ਵਿਕਟੋਰੀਆ 'ਚ ਕੋਰੋਨਾ ਦੇ ਨਵੇਂ ਮਾਮਲੇ, ਨਿਯਮ ਤੋੜਨ ਵਾਲਿਆਂ 'ਤੇ ਭਾਰੀ ਜੁਰਮਾਨੇ
ਕਾਰਲੋਸ ਨੂੰ ਡੇਰਲਿਨ ਦਾ ਸੁਭਾਅ ਅਤੇ ਈਮਾਨਦਾਰੀ ਦੇ ਨਾਲ ਇਸ ਉਮਰ ਵਿਚ ਵੀ ਪਿੱਜ਼ਾ ਡਿਲਿਵਰ ਕਰਨ ਜਿਹਾ ਕੰਮ ਕਰਨ ਦੀ ਗੱਲ ਬਹੁਤ ਚੰਗੀ ਲੱਗੀ। ਇਸੇ ਕਾਰਨ ਉਹਨਾਂ ਨੇ ਉਹਨਾਂ ਦੇ ਦਰਵਾਜੇ ਦੀ ਘੰਟੀ ਨੇੜੇ ਲੱਗੇ ਕੈਮਰੇ ਦੀ ਫੁਟੇਜ ਨੂੰ ਟਿਕਟਾਕ 'ਤੇ ਪੋਸਟ ਕਰ ਦਿੱਤਾ। ਉਹਨਾਂ ਦੇ ਫਾਲੋਅਰਜ ਨੇ ਡੇਰਲਿਨ ਨੂੰ ਬਹੁਤ ਪਸੰਦ ਕੀਤਾ ਅਤੇ ਉਹਨਾਂ ਨੇ ਡੇਰਲਿਨ ਦੇ ਲਈ ਹਜ਼ਾਰਾਂ ਮੈਸੇਜ ਭੇਜੇ। ਇਸ ਨੂੰ ਦੇਖਦੇ ਹੋਏ ਵਾਲਡੇਜ ਪਰਿਵਾਰ ਨੇ ਕਈ ਵਾਰ ਪਿੱਜ਼ਾ ਆਰਡਰ ਕੀਤਾ ਅਤੇ ਡਿਲਿਵਰੀ ਲਿਆਉਣ ਲਈ ਡੇਰਲਿਨ ਨੂੰ ਭੇਜਣ 'ਤੇ ਜ਼ੋਰ ਦਿੱਤਾ। ਉਹ ਜਦੋਂ ਵੀ ਆਏ ਉਦੋਂ-ਉਦੋਂ ਵਾਲਡੇਜ ਪਰਿਵਾਰ ਨੇ ਡੇਰਲਿਨ ਦਾ ਵੀਡੀਓ ਪੋਸਟ ਕੀਤਾ। ਇਕ ਵੀਡੀਓ ਨੂੰ ਤਾਂ 2.5 ਬਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ।
ਡਿਲਿਵਰੀ ਬੁਆਏ ਲਈ ਕੀਤੀ ਫੰਡਿੰਗ
ਕਾਰਲੋਸ ਵਾਲਡੇਜ ਡਿਲਿਵਰੀ ਬੁਆਏ ਡੇਰਲਿਨ ਦੇ ਲਈ ਕੁਝ ਚੰਗਾ ਕੰਮ ਕਰਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੇ ਟਿਕਟਾਕ ਪੇਜ ਤੋਂ ਕ੍ਰਾਊਡਫੰਡ ਦਾ ਫ਼ੈਸਲਾ ਲਿਆ। ਸਿਰਫ 24 ਘੰਟਿਆਂ ਦੇ ਅੰਦਰ ਉਹਨਾਂ ਨੇ 1000 ਡਾਲਰ ਤੋਂ ਵੱਧ ਰਾਸ਼ੀ ਜੁਟਾ ਲਈ ਅਤੇ ਕੁੱਲ ਰਾਸ਼ੀ 12,000 ਡਾਲਰ ਇਕੱਠੀ ਹੋਈ। ਇਸ ਦੇ ਬਾਅਦ ਵਾਲਟੇਜ ਨੇ ਡੇਰਲਿਨ ਨੂੰ ਉਹਨਾਂ ਦੇ ਘਰ ਜਾ ਕੇ ਇਕ ਖਾਲੀ ਪਿੱਜ਼ਾ ਬਕਸੇ ਵਿਚ 12,000 ਡਾਲਰ ਦੀ ਰਾਸ਼ੀ ਦਿੱਤੀ। ਡੱਬਾ ਖੋਲ੍ਹਣ ਦੇ ਬਾਅਦ ਡੇਰਲਿਨ ਦੀਆਂ ਅੱਖਾਂ ਵਿਚ ਹੰਝੂ ਸਨ। ਲੋਕ ਡੇਰਲਿਨ ਨੂੰ ਹੋਰ ਦਾਨ ਦੇਣਾ ਚਾਹੁੰਦੇ ਹਨ ਇਸ ਲਈ ਵਾਲਡੇਜ ਨੇ ਇਕ ਨਵਾਂ ਵੇਨਗੋ ਅਕਾਊਂਟ ਸਥਾਪਿਤ ਕੀਤਾ, ਜਿੱਥੇ ਹੁਣ ਉਹ ਮਿਡਲ ਮੈਨ ਦੇ ਰੂਪ ਵਿਚ ਨਹੀਂ ਹਨ ਅਤੇ ਲੋਕਾਂ ਵੱਲੋਂ ਦਿੱਤਾ ਦਾਨ ਸਿੱਧੇ ਡੇਰਲਿਨ ਨੂੰ ਜਾਵੇਗਾ।
ਫਿਲਾਡੇਲਫੀਆ 'ਚ ਬਦਮਾਸ਼ਾਂ ਨੇ ਏ. ਟੀ. ਐੱਮ. 'ਚ ਕੀਤਾ ਧਮਾਕਾ
NEXT STORY