ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਉਵਾ ਸੂਬੇ ਵਿਚ 9 ਭਾਰਤੀਆਂ ਨੂੰ ਕਥਿਤ ਤੌਰ 'ਤੇ ਬਿਨਾਂ ਵੀਜ਼ਾ ਦੇ ਦੇਸ਼ ਵਿਚ ਰਹਿਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਡੇਲੀ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਪੁਲਸ ਨੂੰ ਇਸ ਟਾਪੂ ਦੇਸ਼ ਵਿਚ ਉਨ੍ਹਾਂ ਦੇ ਨਾਜਾਇਜ਼ ਤੌਰ 'ਤੇ ਰਹਿਣ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਜ਼ਿਆਦਾਤਰ ਮੁਲਜ਼ਮਾਂ ਦੀ ਉਮਰ 20 ਸਾਲ ਹੈ। ਰਿਪੋਰਟ ਵਿਚ ਇਕ ਪੁਲਸ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਸ਼ੱਕੀਆਂ ਨੂੰ ਅੱਜ ਨੁਵਾਰਾ ਏਲੀਆ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਕੋਲੰਬੋ ਗਜਟ ਦੀ ਖਬਰ ਮੁਤਾਬਕ ਇਕ ਹੋਰ ਘਟਨਾ ਵਿਚ ਇਕ ਭਾਰਤੀ ਨਾਗਰਿਕ ਨੂੰ ਰਾਸ਼ਟਰੀ ਰਾਜਧਾਨੀ ਦੇ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਕੋਲੋਂ ਇਕ ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ 1.5 ਕਰੋੜ ਰੁਪਏ ਦੱਸੀ ਗਈ ਹੈ।
ਆਸਟ੍ਰੇਲੀਆ : ਸਿਡਨੀ 'ਚ ਭਾਰੀ ਮੀਂਹ ਨਾਲ ਪਏ ਗੜੇ, ਚਿਤਾਵਨੀ ਜਾਰੀ
NEXT STORY