ਲਾ ਪਾਜ਼— ਮੈਕਸੀਕੋ 'ਚ ਇਕ ਬੱਸ ਤੇਜ਼ ਰਫਤਾਰ ਨਾਲ ਚੱਲ ਰਹੀ ਟਰੇਨ ਨਾਲ ਜਾ ਟਕਰਾਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਤੇ ਹੋਰ 8 ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਹ ਦੁਰਘਟਨਾ ਕਿਊਰੇਟਾਰੋ ਸੂਬੇ 'ਚ ਉਸ ਸਮੇਂ ਵਾਪਰੀ ਜਦ ਇਕ ਬੱਸ ਰੇਲ ਦੀ ਪਟੜੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਅਚਾਨਕ ਇਹ ਇਕ ਤੇਜ਼ ਰਫਤਾਰ ਵਾਲੀ ਟਰੇਨ ਦੀ ਚਪੇਟ 'ਚ ਆ ਗਈ। ਜ਼ਖਮੀਆਂ 'ਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜ਼ਖਮੀਆਂ 'ਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ, ਜਿਸ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਸੂਬੇ ਦੇ ਰੱਖਿਆ ਵਿਭਾਗ ਮੁਤਾਬਕ ਹਾਦਸੇ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਰੇਲਵੇ ਕ੍ਰਾਸਿੰਗ 'ਤੇ ਚਿਤਾਵਨੀ ਲਿਖੀ ਹੋਈ ਸੀ। ਹਾਦਸੇ ਸਮੇਂ ਬੱਸ ਰੇਲਵੇ ਪਟੜੀ ਨੂੰ ਕ੍ਰਾਸ ਕਰ ਰਹੀ ਸੀ। ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ।
ਜਾਪਾਨ 'ਚ ਅੱਜ ਆ ਸਕਦੈ ਸ਼ਕਤੀਸ਼ਾਲੀ ਤੂਫਾਨ, 1929 ਉਡਾਣਾਂ ਰੱਦ
NEXT STORY