ਊਸਟਨ— ਅਮਰੀਕਾ 'ਚ ਇਕ ਪਿਤਾ ਨੇ ਆਪਣੀ 3 ਸਾਲਾਂ ਦੀ ਬੱਚੀ ਨੂੰ ਦੁੱਧ ਨਾ ਪੀਣ ਦੀ ਵਜ਼ਾ ਕਾਰਨ ਦੇਰ ਰਾਤ ਘਰ ਤੋਂ ਬਾਹਰ ਖੜ੍ਹੇ ਕਰ ਦਿੱਤਾ ਸੀ, ਇਸ ਤੋਂ ਬਾਅਦ ਲੜਕੀ ਲਾਪਤਾ ਹੋ ਗਈ। ਘਟਨਾ ਦੇ 10 ਦਿਨਾਂ ਬਾਅਦ ਵੀ ਲੜਕੀ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਪੁਲਸ ਨੂੰ ਹੁਣ ਵੀ ਲੜਕੀ ਦੇ ਮਿਲਨ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਲੜਕੀ ਦੇ ਪਿਤਾ ਭਾਰਤੀ ਮੂਲ ਦੇ ਹਨ। ਇਹ ਸ਼ੇਰਿਨ ਮੈਥਿਊਜ਼ ਨਾਂ ਦੀ ਬੱਚੀ 7 ਅਕਤੂਬਰ ਤੋਂ ਲਾਪਤਾ ਹੈ। ਉਸ ਦੇ ਪਿਤਾ ਵੇਸਲੇ ਮੈਥਿਊਜ਼ ਨੇ ਪੁਲਸ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਦੁੱਧ ਨਾ ਪੀਣ ਦੀ ਵਜ਼ਾ ਕਾਰਨ ਦੇਰ ਰਾਤ 3 ਵਜੇ ਘਰ ਤੋਂ ਬਾਹਰ ਖੜ੍ਹਾ ਹੋਣ ਦੀ ਸਜ਼ਾ ਦਿੱਤੀ ਸੀ। ਮੈਥਿਊਜ਼ ਦਾ ਦਾਅਵਾ ਹੈ ਕਿ ਉਹ 3.15 'ਤੇ ਬੱਚੀ ਨੂੰ ਦੇਖਣ ਬਾਹਰ ਗਿਆ ਪਰ ਬਾਹਰ ਬੱਚੀ ਨਹੀਂ ਸੀ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਘਰ ਦੇ ਬਾਹਰ ਛੋਟੇ ਭੇੜੀਏ ਅਕਸਰ ਨਜ਼ਰ ਆਉਂਦੇ ਹਨ। ਪੁਲਸ ਮੁਤਾਬਕ 10 ਦਿਨ ਪਹਿਲਾਂ ਲਾਪਤਾ ਹੋਈ ਬੱਚੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੀਡਿਓ ਫੁਟੇਜ 'ਤੇ ਕੰਮ ਵੀ ਕੀਤਾ ਜਾ ਰਿਹਾ ਹੈ। ਪੁਲਸ ਨੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਸ ਨਾਲ ਸੰਪਰਕ ਕਰੇ।
ਬ੍ਰਹਿਮੰਡ ਦੇ ਰਹੱਸ ਤੋਂ ਛੇਤੀ ਉੱਠੇਗਾ ਪਰਦਾ, ਦੁਨੀਆ ਭਰ ਦੇ ਖਗੋਲ ਵਿਗਿਆਨੀਆਂ ਨੇ ਦਿੱਤੀ ਪ੍ਰਤੀਕਿਰਿਆ
NEXT STORY