ਬੀਜਿੰਗ- ਚੀਨ ਦੇ ਯਾਂਗਸ਼ੀ ਸੂਬੇ 'ਚ ਸਥਿਤ ਇਸ ਪਿੰਡ ਦਾ ਨਾਂ ਹੁਆਂਗਲਿੰਗ ਹੈ। ਇਸ ਪਿੰਡ ਦਾ 580 ਸਾਲ ਪੁਰਾਣਾ ਇਤਿਹਾਸ ਮਿੰਗ ਰਾਜਵੰਸ਼ ਨਾਲ ਜੁੜਿਆ ਹੈ। ਇਹ ਲਗਭਗ 15 ਸਾਲ ਪਹਿਲਾਂ ਜ਼ਮੀਨ ਖਿਸਕਣ ਅਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਖੰਡਰ ਤੇ ਤਬਾਹ ਹੋ ਗਿਆ ਸੀ। 2008 ਤੋਂ ਸਥਾਨਕ ਸਰਕਾਰ ਨੇ ਪਿੰਡ ਨੂੰ ਸੈਰ-ਸਪਾਟਾ ਸਥਾਨ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਮੁਹਿੰਮ ਤਹਿਤ ਪਿੰਡ ਦੀਆਂ ਪੁਰਾਣੀਆਂ ਇਮਾਰਤਾਂ ਦੀ ਮੁਰੰਮਤ ਕੀਤੀ ਗਈ। ਨਾਲ ਹੀ, ਪਿੰਡਾਂ ਦੇ ਲੋਕਾਂ ਨੂੰ ਰਵਾਇਤੀ ਰੀਤੀ-ਰਿਵਾਜਾਂ ਦਾ ਪ੍ਰਦਰਸ਼ਨ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਹਾਲ ਹੀ ਵਿੱਚ, ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਨੇ ਹੁਆਂਗਲਿੰਗ ਨੂੰ ਸਰਵੋਤਮ ਸੈਰ-ਸਪਾਟਾ ਪਿੰਡ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇੱਕ ਦਿਨ ਵਿੱਚ ਇਸ ਪਿੰਡ ਨੂੰ ਦੇਖਣ ਲਈ ਰਿਕਾਰਡ 30 ਹਜ਼ਾਰ ਸੈਲਾਨੀ ਆਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ : ਅੱਤਵਾਦ ਵਿਰੋਧੀ ਮੁਹਿੰਮਾਂ 'ਚ 9 ਅੱਤਵਾਦੀ ਢੇਰ
NEXT STORY