ਮਾਸਕੋ - ਪਿਛਲੇ ਦਿਨੀਂ ਪੂਰੀ ਦੁਨੀਆ ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਹੋਏ ਧਮਾਕੇ ਦੀ ਘਟਨਾ ਨੇ ਸਦਮੇ ਵਿਚ ਸੀ ਅਤੇ ਹੁਣ ਰੂਸ ਵਿਚ ਵੀ ਇਕ ਭਿਆਨਕ ਧਮਾਕਾ ਹੋਇਆ ਹੈ। ਇਥੇ ਵੋਲਗੋਗ੍ਰੋਡ ਵਿਚ ਸੋਮਵਾਰ ਨੂੰ ਗੈਸ-ਫਿਲਿੰਗ ਸਟੇਸ਼ਨ 'ਤੇ ਜਬਰਦਸ਼ਤ ਧਮਾਕਾ ਹੋ ਗਿਆ। ਰਿਪੋਰਟ ਮੁਤਾਬਕ ਇਕੱਠੇ ਛੋਟੇ-ਛੋਟੇ ਧਮਾਕੇ ਹੋਏ ਸਨ ਜਿਸ ਕਾਰਨ ਜ਼ਖਮੀਆਂ ਨੂੰ ਬਚਾਉਣ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮੀਆਂ ਸਮੇਤ ਕਰੀਬ 14 ਲੋਕ ਜ਼ਖਮੀ ਹੋ ਗਏ।
ਕੁਝ ਪਲ ਲਈ ਛਾ ਗਿਆ ਹਨੇਰਾ
ਮੀਡੀਆ ਰਿਪੋਰਟਸ ਮੁਤਾਬਕ ਵੋਲਗੋਗ੍ਰੈਡ ਵਿਚ ਸੋਮਵਾਰ ਨੂੰ ਇਹ ਹਾਦਸਾ ਹੋਇਆ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿਚ ਦੂਰ ਤੋਂ ਹੀ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਨਾਲ ਕਿੰਨੀ ਉੱਚੀਆਂ ਲਪਟਾਂ ਉਠੀਆਂ ਸੀ ਅਤੇ ਇਸ ਤੋਂ ਬਾਅਦ ਕੁਝ ਪਲ ਲਈ ਹਨੇਰਾ ਛਾ ਗਿਆ। ਤੇਜ਼ ਆਵਾਜ਼ ਦੇ ਨਾਲ ਹੋਏ ਧਮਾਕੇ ਨੂੰ ਦੇਖ ਕੇ ਦੂਰ ਖੜ੍ਹੀਆਂ ਗੱਡੀਆਂ ਵੀ ਆਪਣਾ ਰਸਤਾ ਬਦਲਣ ਲੱਗੀਆਂ।
ਫਿਊਲ ਟੈਂਕ ਵਿਚ ਹੋਇਆ ਧਮਾਕਾ
ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਰੀਬ 14 ਲੋਕ ਘਟਨਾ ਵਿਚ ਜ਼ਖਮੀ ਹੋਏ ਹਨ। ਪਹਿਲਾਂ ਸਿਰਫ 4-6 ਲੋਕ ਹੀ ਧਮਾਕੇ ਦੀ ਲਪੇਟ ਵਿਚ ਆਏ ਸਨ ਪਰ ਇਕ ਤੋਂ ਬਾਅਦ ਕਈ ਛੋਟੇ-ਛੋਟੇ ਧਮਾਕੇ ਹੋਣ ਨਾਲ ਬਚਾਅ ਕਰਮੀ ਵੀ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅੱਗ 'ਤੇ ਕਾਬੂ ਵੀ ਪਾ ਲਿਆ ਗਿਆ। ਹੁਣ ਤੱਕ ਧਮਾਕੇ ਦੇ ਕਾਰਨ ਸਾਫ ਨਹੀਂ ਹਨ ਪਰ ਦੱਸਿਆ ਗਿਆ ਹੈ ਕਿ ਧਮਾਕਾ ਫਿਊਲ ਟੈਂਕ ਵਿਚ ਹੋਇਆ ਸੀ।
ਕੋਰੋਨਾਵਾਇਰਸ ਅਜੇ ਵੀ ਘੁੰਮ ਰਿਹਾ ਹੈ : WHO
NEXT STORY