ਸਿਡਨੀ—14 ਸਾਲਾ ਇਕ ਬੱਚੇ ਨੇ ਗੇਮ ਖੇਡਣ ਤੋਂ ਰੋਕਨ ਕਾਰਨ ਆਪਣੀ ਮਾਂ 'ਤੇ ਹਮਲਾ ਕਰਕੇ ਉਸ ਦੇ ਸਿਰ 'ਤੇ ਗਹਿਰੀ ਸੱਟ ਮਾਰ ਦਿੱਤੀ। ਮਾਮਲਾ ਆਸਟ੍ਰੇਲੀਆ ਦਾ ਹੈ। ਬੱਚੇ ਨੂੰ Fortnite ਮੋਬਾਇਲ ਗੇਮ ਦੀ ਆਦਤ ਪੈ ਗਈ ਸੀ ਅਤੇ ਉਸ ਨੇ ਆਪਣੀ ਮਾਂ 'ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਨ੍ਹਾਂ ਨੇ ਉਸ ਤੋਂ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਇਕ ਰਿਪੋਰਟ ਮੁਤਾਬਕ ਬੱਚੇ ਦੀ ਮਾਂ ਬ੍ਰੀਟਾ ਹਾਜ ਨੇ ਦੱਸਿਆ ਕਿ ਉਸ ਦਾ ਮੁੰਡਾ ਲੋਗਨ ਮੋਬਾਇਲ ਗੇਮ ਦਾ ਆਦੀ ਹੈ ਅਤੇ ਉਹ ਅੱਜ-ਕੱਲ Fortnite ਗੇਮ ਨੂੰ ਲੈ ਕੇ ਪਾਗਲ ਹੈ। ਉਹ ਪੂਰੀ ਰਾਤ ਗੇਮ ਖੇਡਦਾ ਹੈ ਅਤੇ ਸਿਰਫ ਖਾਣ ਅਤੇ ਟਾਇਲਟ ਜਾਣ ਵੇਲੇ ਹੀ ਕਮਰੇ 'ਚੋਂ ਬਾਹਰ ਨਿਕਲਦਾ ਹੈ।
ਗੇਮ ਦੀ ਆਦਤ ਛੱਡਾਉਣ ਲਈ ਡਾਕਟਰ ਦੀ ਵੀ ਲਈ ਮਦਦ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਈ ਵਾਰ ਸਕੂਲ ਵੀ ਨਹੀਂ ਜਾਂਦਾ ਅਤੇ ਹਫਤੇ 'ਚ ਇਕ ਵਾਰ ਵੀ ਘਰ 'ਚੋਂ ਬਾਹਰ ਵੀ ਨਹੀਂ ਨਿਕਲਦਾ। ਮਾਂ ਮੁਤਾਬਕ ਲੋਗਨ ਪਹਿਲਾਂ ਬਾਹਰ ਖੇਡਦਾ ਸੀ ਪਰ ਜਦੋਂ ਤੋਂ ਉਸ ਨੂੰ ਪਲੇਟਸਟੇਸ਼ਨ 4 ਮਿਲੀ, ਉਦੋਂ ਉਸ ਦੀਆਂ ਚੀਜ਼ਾਂ ਬਦਲ ਗਈਆਂ। ਉਸ ਜਦੋਂ ਵੀ ਉਸ ਨੂੰ ਗੇਮ ਖੇਡਣ ਤੋਂ ਰੋਕਦੀ ਹੈ ਤਾਂ ਲੋਗਨ ਹਮਲਾਵਰ ਹੋ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਹਰ ਚੀਜ਼ ਅਜ਼ਮਾਈ ਹੈ। ਅਸੀਂ ਇਸ ਮਾਮਲੇ 'ਚ ਡਾਕਟਰਾਂ ਦੀ ਵੀ ਮਦਦ ਲਈ ਪਰ ਸਾਰਾ ਕੁਝ ਬੇਕਾਰ ਗਿਆ।

ਕਈ ਵਾਰ ਬੁਲਾਉਣੀ ਪਈ ਪੁਲਸ
ਲੋਗਨ ਦੀ ਮਾਂ ਨੇ ਦੱਸਿਆ ਕਿ ਜਦ ਵੀ ਮੈਂ ਉਸ ਦੇ ਗੇਮਿੰਗ ਡਿਵਾਈਸ ਨੂੰ ਖੋਹ ਲੈਂਦੀ ਹਾਂ ਤਾਂ ਉਹ ਹਮਲਾਵਰ ਹੋ ਜਾਂਦਾ ਹੈ। ਕਈ ਵਾਰ ਤਾਂ ਮੈਨੂੰ ਪੁਲਸ ਵੀ ਬੁਲਾਉਣੀ ਪੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਲੋਗਨ ਦੇ ਸਕੂਲ ਨੂੰ ਵੀ ਲੈ ਕੇ ਚਿੰਤਿਤ ਹਾਂ ਕਿਉਂਕਿ ਉਹ ਸਕੂਲ ਨਹੀਂ ਜਾਂਦਾ ਹੈ। ਅਜਿਹੇ 'ਚ ਇਹ ਅੱਗੇ ਦੀ ਪੜ੍ਹਾਈ ਕਿਵੇਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਆਦਤ ਹਮੇਸ਼ਾ ਆਦਤ ਹੁੰਦੀ ਹੈ, ਚਾਹੇ ਉਹ ਡਰੱਗਸ ਦੀ ਹੋਵੇ ਜਾਂ ਫਿਰ ਆਨਲਾਈਨ ਗੇਮਿੰਗ ਦੀ। ਅਸੀਂ ਜਦ ਲੋਗਨ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਤਾਂ ਉਨ੍ਹਾਂ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਅਜਿਹਾ ਕੇਸ ਪਹਿਲੇ ਕਦੇ ਨਹੀਂ ਦੇਖਿਆ। Fortnite ਇਕ ਮਲਟੀਪਲੇਅਰ ਆਨਲਾਈਨ ਗੇਮ ਹੈ ਜਿਸ ਨੂੰ 2017 'ਚ ਪਲੇਅਸਟੇਸ਼ਨ Nintendo Switch, Xbox, Andriod, iOSਅਤੇ ਵਿੰਡੋਜ ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ।
ਐੱਨ.ਆਰ.ਆਈ. ਔਰਤ ਨੂੰ ਗੰਨ ਪੁਆਇੰਟ 'ਤੇ ਲੈ ਕੇ ਇਕ ਘੰਟਾ ਸ਼ਹਿਰ 'ਚ ਘੁੰਮਾਉਂਦਾ ਰਿਹਾ ਲੁਟੇਰਾ
NEXT STORY