ਸੋਲ(ਭਾਸ਼ਾ)— ਦੱਖਣੀ ਕੋਰੀਆ ਦੇ ਪੋਪ ਸਟਾਰ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਪਹਿਲੀ ਵਾਰ ਉਤਰੀ ਕੋਰੀਆ ਵਿਚ ਪੇਸ਼ਕਾਰੀ ਦੇਣਗੇ। ਸਰਹੱਦੀ ਪਿੰਡ ਪਨਮੁਨਜੋਮ ਵਿਚ ਅੰਤਰ ਕੋਰਿਆਈ ਗੱਲਬਾਤ ਤੋਂ ਬਾਅਦ ਜਾਰੀ ਇਕ ਬਿਆਨ ਮੁਤਾਬਕ ਦੱਖਣੀ ਕੋਰੀਆ 31 ਮਾਰਚ ਤੋਂ 3 ਅਪ੍ਰੈਲ ਤੱਕ 4 ਦਿਨੀਂ ਯਾਤਰਾ ਲਈ ਕੁੱਲ 160 ਕਲਾਕਾਰਾਂ ਨੂੰ ਪਿਓਂਗਯਾਂਗ ਭੇਜੇਗਾ।
ਕਲਾਕਾਰਾਂ ਵਿਚ ਦਿਗਜ ਪੋਪ ਕਲਾਕਾਰ ਚੋ ਯੋਂਗ ਪਿਲ ਅਤੇ ਚੋਈ ਜਿਨ ਹੀ, 5 ਮੈਂਬਰੀ ਕੇ- ਪੋਪ ਸਮੂਹ ਰੈਡ ਵੈਲਵੈਟ ਅਤੇ ਮਸ਼ਹੂਰ ਕੇ- ਪੋਪ ਸਮੂਹ ਗਰਲਜ਼ ਜੈਨਰੇਸ਼ਨ ਦੇ ਮੈਂਬਰ ਸ਼ਿਓਯੁਨ ਸ਼ਾਮਲ ਹਨ। ਸਾਲ 2007 ਤੋਂ ਬਾਅਦ ਦੱਖਣੀ ਕੋਰਿਆਈ ਕਲਾਕਾਰਾਂ ਦੀ ਉਤਰੀ ਕੋਰੀਆ ਵਿਚ ਇਹ ਪਹਿਲੀ ਪੇਸ਼ਕਾਰੀ ਹੋਵੇਗੀ। ਜ਼ਿਰਕਯੋਗ ਹੈ ਕਿ ਹਾਲ ਹੀ ਵਿਚ ਖਤਮ ਹੋਏ ਸ਼ੀਤਕਾਲੀਨ ਓਲੰਪਿਕ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਵਿਚ ਥੋੜ੍ਹੀ ਨਰਮੀ ਆਈ ਹੈ। ਉਤਰੀ ਕੋਰੀਆ ਨੇ ਵੀ ਪਿਛਲੇ ਮਹੀਨੇ ਓਲੰਪਿਕ ਸਮਾਰੋਹ ਵਿਚ ਆਪਣੇ ਕਲਾਕਾਰਾਂ ਨੂੰ ਦੱਖਣੀ ਕੋਰੀਆ ਭੇਜਿਆ ਸੀ। ਦੱਖਣੀ ਕੋਰੀਆ ਨੇ ਕਿਹਾ ਕਿ ਉਤਰੀ ਕੋਰੀਆ ਨੇ 'ਸ਼ਾਂਤੀ ਅਤੇ ਏਕਤਾ ਨੂੰ ਬਰਕਰਾਰ ਰੱਖਣ ਲਈ' ਕਲਾਕਾਰਾਂ ਨੂੰ ਸੱਦਾ ਦਿੱਤਾ ਹੈ।
ਭਾਰਤ ਨੇ ਕਿਹਾ, ਛੋਟੇ ਹਥਿਆਰਾਂ ਦੇ ਗੈਰ-ਕਾਨੂੰਨੀ ਵਪਾਰ ਨੂੰ ਰੋਕਣ ਲਈ ਮਜਬੂਤ ਬਣੇ ਯੂ.ਐਨ
NEXT STORY