ਤਾਈਪੇ-ਰਿਪਬਲਿਕਨ ਨੇਤਾ ਲਿੰਡਸੇ ਗ੍ਰਾਹਮ ਦੀ ਅਗਵਾਈ 'ਚ 6 ਅਮਰੀਕੀ ਸੰਸਦ ਮੈਂਬਰਾਂ ਦਾ ਇਕ ਵਫ਼ਦ ਦੋ ਦਿਨੀਂ ਯਾਤਰਾ 'ਤੇ ਵੀਰਵਾਰ ਨੂੰ ਤਾਈਵਾਨ ਪਹੁੰਚਿਆ। ਚੀਨ ਪਹਿਲਾਂ ਹੀ ਇਸ ਯਾਤਰਾ ਦੀ ਨਿੰਦਾ ਕਰ ਚੁੱਕਿਆ ਹੈ। ਅਮਰੀਕੀ ਸੰਸਦ ਮੈਂਬਰਾਂ ਦਾ ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਅਤੇ ਰੱਖਿਆ ਮੰਤਰੀ ਨਾਲ ਮਿਲਣ ਦਾ ਪ੍ਰੋਗਰਾਮ ਹੈ।
ਇਹ ਵੀ ਪੜ੍ਹੋ : ਗੈਰ ਸਰਕਾਰੀ ਸੰਗਠਨਾਂ ਲਈ ਸੰਯੁਕਤ ਰਾਸ਼ਟਰ ਦੀ ਕਮੇਟੀ 'ਚ ਮੁੜ ਚੁਣਿਆ ਗਿਆ ਪਾਕਿਸਤਾਨ
ਤਾਈਵਾਨ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਯੂਕ੍ਰੇਨ ਦੀ 'ਗੰਭੀਰ' ਸਥਿਤੀ ਦਰਮਿਆਨ ਇਹ ਯਾਤਰਾ ਤਾਈਵਾਨ ਦੇ ਪ੍ਰਤੀ ਅਮਰੀਕਾ ਦੇ 'ਠੋਸ ਸਮਰਥਨ ਅਤੇ ਵਚਨਬੱਧਤਾ' ਦਾ ਪ੍ਰਦਰਸ਼ਨ ਹੈ। ਦੱਖਣੀ ਕੈਰੋਲੀਨਾ ਦੇ ਨੇਤਾ ਗ੍ਰਾਹਮ ਨਾਲ ਇਸ ਵਫ਼ਦ 'ਚ ਸੈਨੇਟਰ ਰਾਬਰਟ ਮੇਂਡੇਜ, ਸੈਨੇਟਰ ਰਿਚਰਡ ਬਰਰ, ਸੈਨੇਟਰ ਰਾਬਰਟ ਪੋਰਟਮੈਨ, ਸੈਨੇਟਰ ਬੈਂਜਾਮਿਨ ਸਾਸਸੇ ਅਤੇ ਰਾਨੀ ਜੈਕਸਨ ਸ਼ਾਮਲ ਹਨ।
ਇਹ ਵੀ ਪੜ੍ਹੋ :ਦੱਖਣੀ ਅਫਰੀਕਾ ਦੇ ਡਰਬਨ 'ਚ ਆਇਆ ਹੜ੍ਹ, 300 ਤੋਂ ਵੱਧ ਲੋਕਾਂ ਦੀ ਮੌਤ
ਇਸ ਯਾਤਰਾ ਤੋਂ ਪਹਿਲਾਂ ਪਿਛਲੇ ਹਫ਼ਤੇ ਐਲਾਨ ਕੀਤਾ ਗਿਆ ਸੀ ਕੀ ਅਮਰੀਕੀ ਵਫ਼ਦ ਸਭਾ ਦੀ ਪ੍ਰਧਾਨ ਨੈਂਸੀ ਪੋਲੋਸੀ ਤਾਈਵਾਨ ਦੀ ਯਾਤਰਾ ਕਰੇਗੀ ਪਰ ਪੇਲੋਸੀ ਕੋਰੋਨਾ ਨਾਲ ਇਨਫੈਕਟਿਡ ਹੋ ਗਈ ਅਤੇ ਉਨ੍ਹਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ। ਬੀਜਿੰਗ 'ਚ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਵੀਰਵਾਰ ਨੂੰ ਇਹ ਕਹਿੰਦੇ ਹੋਏ ਯਾਤਰਾ ਦੀ ਨਿੰਦਾ ਕੀਤੀ ਕੀ ਚੀਨ ਅਮਰੀਕਾ ਅਤੇ ਤਾਈਵਾਨ ਦਰਮਿਆਨ ਕਿਸੇ ਵੀ ਤਰ੍ਹਾਂ ਦੇ ਆਧਿਕਾਰਿਤ ਆਦਾਨ-ਪ੍ਰਦਾਨ ਵਿਰੁੱਧ ਹੈ।
ਇਹ ਵੀ ਪੜ੍ਹੋ : ਰੂਸ ਦੀ ਚਿਤਾਵਨੀ, ਸਵੀਡਨ-ਫਿਨਲੈਂਡ ਨਾਟੋ 'ਚ ਹੋਏ ਸ਼ਾਮਲ ਤਾਂ ਤਾਇਨਾਤ ਕਰ ਦੇਣਗੇ ਪ੍ਰਮਾਣੂ ਹਥਿਆਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਗੈਰ ਸਰਕਾਰੀ ਸੰਗਠਨਾਂ ਲਈ ਸੰਯੁਕਤ ਰਾਸ਼ਟਰ ਦੀ ਕਮੇਟੀ 'ਚ ਮੁੜ ਚੁਣਿਆ ਗਿਆ ਪਾਕਿਸਤਾਨ
NEXT STORY