ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਲੋੱਕਯਾਰ ਵੈਲੀ ਵਿਚ ਇਕ ਇਤਿਹਾਸਿਕ 'ਹੋਮਸਟੈਡ ਵੈਡਿੰਗ ਵੈਨਿਊ' ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਕਾਰਨ ਲਾੜਾ-ਲਾੜੀ ਪਰੇਸ਼ਾਨ ਨਜ਼ਰ ਆਏ। ਅੱਗ ਕੱਲ ਦੁਪਹਿਰ ਬਾਅਦ ਲੱਗੀ ਸੀ, ਜਿਸ ਦੀ ਜਾਣਕਾਰੀ ਤੁਰੰਤ ਫਾਇਰਫਾਈਟਰਜ਼ ਅਧਿਕਾਰੀਆਂ ਨੂੰ ਦਿੱਤੀ ਗਈ।
ਅਧਿਕਾਰੀਆਂ ਨੇ ਲੱਗਭਗ 100 ਮਹਿਮਾਨਾਂ ਅਤੇ ਸਟਾਫ ਮੈਂਬਰਾਂ ਨੂੰ ਗ੍ਰੈਂਡਚੈਸਟਰ ਦੇ ਸਪਾਈਸਰਸ ਹੀਡਨ ਵ੍ਹੇਲ ਰਾਹੀਂ ਬਾਹਰ ਕੱਢਿਆ। ਵੈਨਿਊ ਦੇ ਮਾਲਕ ਨੇ ਕਿਹਾ ਕਿ ਅੱਗ 1900 ਦੇ ਦਹਾਕੇ ਦੀ ਸ਼ੁਰੂਆਤ ਵਿਚ ਬਣੇ ਰਸੋਈਘਰ ਵਿਚ 'ਬਣਲਸ਼ੀਲ ਘਟਨਾ' ਕਾਰਨ ਲੱਗੀ ਸੀ। ਫਾਇਰਫਾਈਟਰਜ਼ ਅਧਿਕਾਰੀਆਂ ਨੇ ਲੋਕਾਂ ਨੂੰ ਬਾਹਰ ਕੱਢਣ ਮਗਰੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਸ਼ਾਮ ਤੱਕ ਅੱਗ 'ਤੇ ਕਾਬੂ ਪਾ ਲਿਆ। ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਕੈਨੇਡਾ ਬੱਸ ਹਾਦਸਾ: ਜ਼ਖਮੀ ਹੋਏ ਖਿਡਾਰੀ ਦੀ ਮਾਂ ਨੇ ਕਿਹਾ- 'ਬਹੁਤ ਭਿਆਨਕ ਸੀ ਹਾਦਸਾ'
NEXT STORY