ਲੰਡਨ (ਬਿਊਰੋ): ਬ੍ਰਿਟੇਨ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਇਕ ਚੰਗੀ ਖ਼ਬਰ ਹੈ। ਹੁਣ ਇੱਥੇ ਜਿਹੜੇ ਲੋਕ ਕੰਮ ਕਰ ਰਹੇ ਹਨ ਉਹਨਾਂ ਲਈ ਇਕ ਨਵਾਂ ਸਿਸਟਮ ਸ਼ੁਰੂ ਹੋਣ ਵਾਲਾ ਹੈ।ਇਸ ਸਿਸਟਮ ਦੇ ਤਹਿਤ ਇੱਥੇ 4 ਦਿਨ ਕੰਮ ਕਰਨਾ ਪਵੇਗਾ। ਮੈਟਰੋ ਯੂਕੇ ਮੁਤਾਬਕ ਬ੍ਰਿਟੇਨ ਵਿਚ ਸ਼ੁਰੂਆਤ ਵਿਚ ਟ੍ਰਾਇਲ ਦੇ ਤੌਰ 'ਤੇ ਪੂਰੇ ਦੇਸ ਵਿਚ ਸੋਮਵਾਰ ਤੋਂ ਇਹ ਵਿਵਸਥਾ ਸ਼ੁਰੂ ਹੋਈ ਹੈ, ਜਿਸ ਵਿਚ ਸ਼ੁਰੂਆਤ ਵਿਚ 30 ਬ੍ਰਿਟਿਸ਼ ਕੰਪਨੀਆਂ ਹਿੱਸਾ ਲੈਣਗੀਆਂ। ਕੁਝ ਕੰਪਨੀਆਂ ਹਾਲੇ ਸ਼ਾਮਲ ਹੋ ਰਹੀਆਂ ਹਨ। ਇਕ ਹਫ਼ਤੇ ਵਿਚ 4 ਦਿਨ ਕੰਮ ਵਾਲਾ ਪ੍ਰਾਜੈਕਟ ਪਾਇਲਟ ਵਿਵਸਥਾ ਦੇ ਤਹਿਤ ਸ਼ੁਰੂ ਹੋਇਆ ਹੈ, ਜਿਸ ਵਿਚ ਕਰਮਚਾਰੀਆਂ ਨੂੰ ਪੂਰੀ ਤਨਖਾਹ ਮਿਲੇਗੀ। ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕਟੌਤੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ।
4 Day Week Global ਦੇ ਪਾਇਲਟ ਪ੍ਰੋਗਰਾਮ ਮੈਨੇਜਰ ਜੋਅ ਓ ਕਾਰਨਰ ਕਹਿੰਦੇ ਹਨ ਕਿ ਜਿੱਥੇ ਕਈ ਕਾਰੋਬਾਰ ਉਤਪਾਦਕਤਾ ਵੱਲ ਫੋਕਸ ਕਰ ਰਹੇ ਹਨ, ਕਈ ਲੋਕ ਕੰਮ ਦੇ ਘੰਟੇ ਘੱਟ ਕਰਰਹੇ ਹਨ, ਉੱਥੇ ਤਨਖਾਹ ਨਾਲ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਬ੍ਰਿਟੇਨ ਵਿਚ ਇਸ ਪਾਇਲਟ ਰਨ ਦੀ ਸ਼ੁਰੂਆਤ ਹੋ ਰਹੀ ਹੈ ਠੀਕ ਉਂਝ ਦਾ ਹੀ ਟ੍ਰਾਇਲ ਅਮਰੀਕਾ, ਆਇਰਲੈਂਡ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਵੀ ਸ਼ੁਰੂ ਹੋਵੇਗਾ। ਉੱਥੇ ਸਪੇਨ ਅਤੇ ਸਕਾਟਲੈਂਡ ਦੀਆਂ ਸਰਕਾਰਾਂ ਨੇ ਇਸ ਸਿਸਟਮ ਨੂੰ ਸ਼ੁਰੂ ਕਰ ਦਿੱਤਾ ਹੈ।
ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਵੀ ਆਪਣੇ ਚੁਣਾਵੀ ਘੋਸ਼ਣਾ ਪੱਤਰ ਵਿਚ ਇਸ ਗੱਲ ਦਾ ਵਾਅਦਾ ਕੀਤਾ ਹੈ। ਇਸ 4 ਡੇਅ ਵੀਕ ਗਲੋਬਲ ਨੂੰ ਥਿੰਕਟੈਕ ਆਟੋਨੌਮੀ ਦੀ ਪਾਟਰਨਿਸ਼ਪ ਅਤੇ ਕੈਮਬ੍ਰਿਜ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਅਤੇ ਬੋਸਟਨ ਕਾਲਜ ਦੇ ਖੋਜੀ ਨੇ ਸ਼ੁਰੂ ਕੀਤਾ ਹੈ। ਇਸ ਲਈ ਬਕਾਇਦਾ 4 ਡੇਅ ਵੀਕ ਕੈਂਪੇਨ ਵੈਬਸਾਈਟ ਵੀ ਬਣਾਈ ਗਈ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਵਿਚ ਵੀ ਸਾਢੇ ਚਾਰ ਦਿਨ ਵਰਕਿੰਗ ਵੀਕ ਦੀ ਸ਼ੁਰੂਆਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ-ਰੂਸ 'ਚ ਵੱਧਦੇ ਤਣਾਅ ਦਰਮਿਆਨ ਬਲਿੰਕਨ ਜਾਣਗੇ ਯੂਕਰੇਨ
ਮਾਈਕ੍ਰੋਸਾਫਟ ਕਰ ਚੁੱਕੀ ਹੈ ਇਹ ਟ੍ਰਾਇਲ
ਉਂਝ ਇਸ ਪ੍ਰਾਜੈਕਟ ਵਿਚ ਕੈਨਨ ਸ਼ਾਮਲ ਹੈ। ਉੱਥੇ ਖੋਜੀ ਇਸ ਦੌਰਾਨ ਇਹ ਜਾਨਣ ਦੀ ਵੀ ਕੋਸ਼ਿਸ਼ ਕਰਨਗੇ ਕਿ ਇਸ ਫ਼ੈਸਲੇ ਦਾ ਉਤਪਾਦਕਤਾ 'ਤੇ ਕੀ ਅਸਰ ਪੈ ਰਿਹਾ ਹੈ। ਹਾਲਾਂਕਿ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ 4 ਦਿਨ ਕੰਮ ਕਰਨ ਨਾਲ ਉਤਪਾਦਕਤਾ ਵੱਧਦੀ ਹੈ। ਮੈਟਰੋ ਯੂਕੇ ਦੀ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ 4 ਡੇਅ ਵੀਕ ਦਾ ਟ੍ਰਾਇਲ ਜਾਪਾਨ ਵਿਚ ਕਰ ਚੁੱਕੀ ਹੈ, ਜਿਸ ਨਾਲ ਉਸ ਦੀ ਉਤਪਾਦਕਤਾ 40 ਫੀਸਦੀ ਤੱਕ ਵੱਧ ਗਈ ਸੀ।
ਕਈ ਦਿੱਗਜ਼ ਕੰਪਨੀਆਂ ਸ਼ਾਮਲ
ਹੁਣ ਤੱਕ 6 ਬ੍ਰਿਟਿਸ਼ ਕੰਪਨੀਆਂ ਇਸ ਟ੍ਰਾਇਲ ਲਈ ਆਪਣੀ ਸਹਿਮਤੀ ਦੇ ਚੁੱਕੀਆਂ ਹਨ। ਇਹਨਾਂ ਵਿਚ ਯੂਨੀਲੀਵਰ, ਡਵ ਸਾਬਣ ਅਤੇ ਵੈਸਲੀਨ ਸ਼ਾਮਲ ਹਨ। ਐਪ ਬੇਸ ਐਟਮ ਬੈਂਕ ਪਹਿਲਾਂ ਹੀ ਆਪਣੇ 430 ਕਰਮਚਾਰੀਆਂ ਲਈ 4 ਵਰਕਿੰਗ ਡੇਅ ਦੀ ਵਿਵਸਥਾ ਕਰ ਚੁੱਕੀ ਹੈ। ਜਿਸ ਦੇ ਤਹਿਤ ਉਹਨਾਂ ਨੂੰ ਇਕ ਹਫ਼ਤੇ ਵਿਚ 34 ਘੰਟੇ ਕੰਮ ਕਰਨਾ ਹੁੰਦਾ ਸੀ। ਇਸ ਦੀ ਸ਼ੁਰੂਆਤ ਨਵੰਬਰ ਵਿਚ ਹੋਈ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੈਟੀਕਨ ਦੇ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਜੂਨੀਅਰ ਹੋਏ ਕੋਰੋਨਾ ਪਾਜ਼ੇਟਿਵ
NEXT STORY