ਮਿਲਾਨ/ਇਟਲੀ (ਸਾਬੀ ਚੀਨੀਆ)-ਯੂਰਪ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਕਰਕੇ ਜਾਣੇ ਜਾਂਦੇ ਸ਼ਹਿਰ ਫੌਦੀ ਦੀ ਨਗਰ ਕੌਂਸਲਰ ਵੱਲੋਂ ਇਟਲੀ ’ਚ ਵੱਸਦੇ ਸਿੱਖਾਂ ਨੂੰ ਵੱਡਾ ਸਨਮਾਨ ਦਿੰਦਿਆਂ ਦੂਜੀ ਵਰਲਡ ਵਾਰ ’ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਅਤੇ ਇਟਲੀ ’ਚ ਰਹਿੰਦੇ ਸਿੱਖਾਂ ਦੀਆ ਪ੍ਰਾਪਤੀਆਂ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਲਾ ਕੇ ਸਿੱਖ ਕੌਮ ਨੂੰ ਇੱਕ ਵੱਡਾ ਮਾਣ-ਸਨਮਾਨ ਦਿੱਤਾ ਗਿਆ ਹੈ । 12 ਅਗਸਤ ਤੋਂ 3 ਸਤੰਬਰ ਲੱਗੀ ਇਸ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਫੌਦੀ ਸ਼ਹਿਰ ਦੇ ਮੇਅਰ ਬਾਨੀਆਮੀਨੋ ਮਾਸਕੇਤੋ ਅਤੇ ਭਾਰਤੀ ਰਾਜਦੂਤ ਨੀਨਾ ਮਲਹੋਤਰਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਰਿਬਨ ਕੱਟਣ ਦੀ ਰਸਮ ਰਾਜਦੂਤ ਨੀਨਾ ਮਲਹੋਤਰਾ ਅਤੇ ਸਥਾਨਿਕ ਮੇਅਰ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ ।
ਭਾਰਤੀ ਰਾਜਦੂਤ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨਗਰ ਕੌਂਸਲਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਭਾਰਤ ਲੋਕ ਇਟਲੀ ਪ੍ਰਸ਼ਾਸਨ ਦੇ ਹਮੇਸ਼ਾ ਧੰਨਵਾਦੀ ਰਹਿਣਗੇ, ਜਿਨ੍ਹਾਂ ਨੇ ਭਾਰਤੀ ਸਿੱਖ ਫੌਜੀਆਂ ਨੂੰ ਮਾਣ-ਸਨਮਾਨ ਦੇਣ ਦੇ ਨਾਲ ਉਨ੍ਹਾਂ ਦੀਆਂ ਯਾਦਗਾਰਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਜੋ ਭਾਰਤੀ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਰਾਜਧਾਨੀ ’ਚ ਕੋਰੋਨਾ ਕਾਰਨ 7 ਦਿਨ ਦੀ ਤਾਲਾਬੰਦੀ
ਇਸ ਮੌਕੇ ਸਿੱਖ ਆਗੂ ਕਰਮਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਫੌਦੀ ਆਈਆਂ ਅਨੇਕਾਂ ਸਿੱਖ ਸੰਗਤਾਂ ਦੇ ਨੁਮਾਇੰਦੇ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਪ੍ਰਦਰਸ਼ਨੀ ’ਚ ਲੱਗੀਆਂ ਪੁਰਾਤਨ ਤਸਵੀਰਾਂ ਦੇ ਦ੍ਰਿਸ਼ ਵੇਖ ਕੇ ਕੋਈ ਭਾਵਕ ਹੋਣ ਤੋਂ ਨਾ ਰਹਿ ਸਕਿਆ। ਤਸਵੀਰਾਂ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਸਿੱਖ ਫ਼ੌਜੀ ਦੁਨੀਆ ਦੇ ਜਿਸ ਵੀ ਕੋਨੇ ’ਚ ਯੁੱਧ ਕਰਨ ਗਏ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ। ਇਸ ਪ੍ਰਦਰਸ਼ਨੀ ਵਿਚ ਇੱਥੇ ਰਹਿੰਦੇ ਸਿੱਖਾਂ ਵੱਲੋਂ ਰੋਮ ਇਲਾਕੇ ’ਚ ਹਰ ਸਾਲ ਕਰਵਾਏ ਜਾਂਦੇ ਵੱਖ-ਵੱਖ ਨਗਰ ਕੀਰਤਨਾਂ ਦੀਆਂ ਤਸਵੀਰਾਂ ਵੀ ਪ੍ਰਦਰਸ਼ਨੀ ’ਚ ਲੱਗੀਆਂ ਹੋਈਆਂ ਸਨ। ਪ੍ਰਦਰਸ਼ਨੀ ’ਚ ਰੋਮ ਇਲਾਕੇ ’ਚ ਹਰ ਸਾਲ ਹੋਣ ਵਾਲੇ ਧਾਰਮਿਕ ਦੀਵਾਨਾਂ ਅਤੇ ਨਗਰ ਕੀਰਤਨਾਂ ਦੀਆਂ ਵੀ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਮੌਕੇ ’ਤੇ ਮੌਜੂਦ ਸਿੱਖ ਆਗੂਆਂ ਨੇ ਦੱਸਿਆ ਕਿ ਇਟਲੀ ਸਰਕਾਰ ਵੱਲੋਂ ਇੱਥੇ ਰਹਿੰਦੇ ਸਮੂਹ ਧਰਮਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਜਾਂਦਾ ਹੈ । ਸਿੱਖ ਫੌਜੀਆਂ ਦੀ ਯਾਦ ’ਚ ਲੱਗੀ ਇਹ ਫੋਟੋ ਪ੍ਰਦਰਸ਼ਨੀ ਕਿਸੇ ਇਤਿਹਾਸਕ ਪਲ ਤੋਂ ਘੱਟ ਨਹੀਂ ਸੀ।
ਅਫਗਾਨਿਸਤਾਨ: ਤਾਲਿਬਾਨ ਨੇ ਲਸ਼ਕਰਗਾਹ ’ਤੇ ਕੀਤਾ ਕਬਜ਼ਾ
NEXT STORY