ਵੈੱਬ ਡੈਸਕ- ਰੂਸ ਦੇ ਐਕਸਟ੍ਰੀਮ ਸਪੋਰਟਸ ਪ੍ਰੇਮੀਆਂ ਨੇ ਇੱਕ ਅਜਿਹਾ ਦਿਲ ਦਹਿਲਾਉਣ ਵਾਲਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਨੂੰ ਸੁਣ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਨ੍ਹਾਂ ਖਿਡਾਰੀਆਂ ਨੇ ਧਰਤੀ ਤੋਂ 1.8 KM ਦੀ ਉੱਚਾਈ ਭਾਵ 5,900 ਫੁੱਟ (ਲਗਭਗ 1,800 ਮੀਟਰ) ਦੀ ਉਚਾਈ 'ਤੇ ਗਰਮ ਹਵਾ ਦੇ ਗੁਬਾਰਿਆਂ ਦੀ ਮਦਦ ਨਾਲ ਲਟਕਦਾ ਹੋਇਆ ਇੱਕ ਪਲੇਟਫਾਰਮ ਬਣਾਇਆ ਅਤੇ ਉੱਥੇ ਹੀ ਫੁੱਟਬਾਲ ਮੈਚ ਖੇਡਿਆ।
ਦੁਨੀਆ ਦਾ ਪਹਿਲਾ 'ਹੌਟ ਏਅਰ ਬਲੂਨ ਫੁੱਟਬਾਲ ਮੈਚ'
ਇਸ ਖਤਰਨਾਕ ਸਟੰਟ ਦੀ ਅਗਵਾਈ ਰੂਸੀ ਐਕਸਟ੍ਰੀਮ ਐਥਲੀਟ ਸਰਗੇਈ ਬੁਆਇਤਸੋਵ ਨੇ ਕੀਤੀ। ਇਸ ਮੈਚ ਨੇ ਅਧਿਕਾਰਤ ਤੌਰ 'ਤੇ ਦੁਨੀਆ ਦਾ ਪਹਿਲਾ ਹੌਟ-ਏਅਰ ਬਲੂਨ ਫੁੱਟਬਾਲ ਮੈਚ ਹੋਣ ਦਾ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਬੁਆਇਤਸੋਵ ਨੇ ਇੰਸਟਾਗ੍ਰਾਮ 'ਤੇ ਆਪਣੀ ਟੀਮ ਦੀ ਜਿੱਤ ਨੂੰ ਸਾਂਝਾ ਕਰਦੇ ਹੋਏ ਇਸ ਨੂੰ ਸਿਰਫ਼ ਖੇਡ ਨਹੀਂ, ਸਗੋਂ ਹਿੰਮਤ ਅਤੇ ਜਨੂੰਨ ਦਾ ਜਸ਼ਨ ਦੱਸਿਆ।
ਖਤਰਾ ਅਤੇ ਸੁਰੱਖਿਆ
ਇਹ ਮੈਚ ਬਹੁਤ ਜ਼ਿਆਦਾ ਖਤਰਨਾਕ ਸੀ, ਜਿਸ ਵਿੱਚ ਖਿਡਾਰੀਆਂ ਨੂੰ ਹਜ਼ਾਰਾਂ ਫੁੱਟ ਹਵਾ ਵਿੱਚ ਬੈਲੰਸ ਬਣਾਉਣਾ ਪਿਆ। ਖਿਡਾਰੀ ਸੁਰੱਖਿਆ ਲਈ ਹਾਰਨੈੱਸ ਅਤੇ ਪੈਰਾਸ਼ੂਟ ਪਹਿਨ ਕੇ ਗੁਬਾਰਿਆਂ ਦੇ ਵਿਚਕਾਰ ਲਟਕਦੇ ਪਲੇਟਫਾਰਮ 'ਤੇ ਖੇਡ ਰਹੇ ਸਨ। ਗੁਬਾਰਿਆਂ ਦੀ ਹਵਾ ਦੀ ਹਲਕੀ ਜਿਹੀ ਹਲਚਲ ਵੀ ਖਿਡਾਰੀਆਂ ਨੂੰ ਡਗਮਗਾ ਸਕਦੀ ਸੀ। ਖਿਡਾਰੀ ਹਜ਼ਾਰਾਂ ਫੁੱਟ ਉੱਪਰ ਬਾਲ ਪਾਸ ਕਰਦੇ ਰਹੇ, ਅਤੇ ਇੱਕ ਛੋਟੀ ਜਿਹੀ ਗਲਤੀ ਵੀ ਉਨ੍ਹਾਂ ਨੂੰ ਸਿੱਧਾ ਹਜ਼ਾਰਾਂ ਫੁੱਟ ਹੇਠਾਂ ਸੁੱਟ ਸਕਦੀ ਸੀ। ਰਿਪੋਰਟ ਅਨੁਸਾਰ, ਇਸ ਖੇਡ ਦੇ ਦੌਰਾਨ ਕੁੱਲ 25 ਵਾਰ ਅਜਿਹਾ ਹੋਇਆ ਜਦੋਂ ਕਿੱਕ ਲੱਗਣ ਤੋਂ ਬਾਅਦ ਫੁੱਟਬਾਲ ਗੋਲ ਵਿੱਚ ਨਹੀਂ ਗਈ, ਸਗੋਂ ਹੇਠਾਂ ਡਿੱਗ ਗਈ।
ਛਾਲ ਮਾਰ ਕੇ ਮੈਚ ਦਾ ਅੰਤ
ਜਦੋਂ ਮੈਚ ਖਤਮ ਹੋਇਆ ਤਾਂ ਸਾਰੇ ਖਿਡਾਰੀਆਂ ਨੇ ਹੈਰਾਨੀਜਨਕ ਢੰਗ ਨਾਲ ਹਵਾ ਤੋਂ ਹੀ ਪੈਰਾਸ਼ੂਟ ਪਹਿਨ ਕੇ ਛਾਲ ਮਾਰ ਦਿੱਤੀ। ਇਸ ਸਾਰੇ ਸਟੰਟ ਨੂੰ ਇੱਕ ਹਵਾਈ ਜਹਾਜ਼ ਨੇ ਉੱਪਰੋਂ ਫਿਲਮਾਇਆ ਗਿਆ। ਇਸ ਅਸਾਧਾਰਨ ਮੈਚ ਦਾ ਵੀਡੀਓ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਗਿਆ ਹੈ। ਇਸ ਨੂੰ ਹੁਣ ਤੱਕ 50 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਰਚਨਾਤਮਕ ਐਕਸਟ੍ਰੀਮ ਸਪੋਰਟਸ ਚੈਲੰਜ ਦੱਸਿਆ ਜਾ ਰਿਹਾ ਹੈ। ਇੱਕ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, "ਜੇ ਗੇਂਦ ਹੇਠਾਂ ਡਿੱਗ ਗਈ ਤਾਂ ਮੈਂ ਉਸਨੂੰ ਲੈਣ ਨਹੀਂ ਜਾਵਾਂਗਾ। RIP ਬਾਲ"।
ਕੈਨੇਡੀਅਨ ਅਧਿਕਾਰੀ ਨੇ ਭਾਰਤ ਖ਼ਿਲਾਫ਼ ਠੋਕਿਆ 9 ਮਿਲੀਅਨ ਡਾਲਰ ਦਾ ਮੁਕੱਦਮਾ
NEXT STORY