ਬੀਜਿੰਗ- ਚੀਨ ਦੇ ਤਿਆਨਜਿਨ 'ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਅੰਸ਼ਕ ਲਾਕਡਾਊਨ ਲਾਇਆ ਗਿਆ ਹੈ। ਹਾਲਾਂਕਿ ਮਾਮਲਿਆਂ ਦੀ ਗਿਣਤੀ ਫਿਲਹਾਲ ਘੱਟ ਹੈ। ਸਰਕਾਰੀ ਪ੍ਰਸਾਰਕ ਸੀ. ਸੀ. ਟੀ. ਵੀ. ਨੇ ਦੱਸਿਆ ਕਿ ਸਰਕਾਰ ਨੇ ਤਿਆਨਜਿਨ ਤੇ ਉਸ ਦੀ 1.4 ਕਰੋੜ ਆਬਾਦੀ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਪਾਬੰਦੀਆਂ ਲਾਈਆਂ ਹਨ। ਇਸ ਦੇ ਤਹਿਤ ਪਹਿਲੇ ਪੜਾਅ 'ਚ, ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਬਿਲਕੁਲ ਇਜਾਜ਼ਤ ਨਹੀਂ ਹੈ।
ਜਦਕਿ ਕੰਟਰੋਲ ਇਲਾਕਿਆਂ 'ਚ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਰਾਸ਼ਨ ਆਦਿ ਖ਼ਰੀਦਣ ਲਈ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ ਜਦਕਿ ਰੋਕਥਾਮ ਵਾਲੇ ਇਲਾਕਿਆਂ 'ਚ ਲੋਕਾਂ ਨੂੰ ਆਪਣੇ ਖੇਤਰਾਂ ਦੇ ਅੰਦਰ ਹੀ ਰਹਿਣਾ ਹੋਵੇਗਾ। ਤਿਆਨਜਿਨ ਤੋਂ ਰਾਸ਼ਟਰੀ ਬੀਜਿੰਗ ਲਈ ਬੱਸ ਤੇ ਟ੍ਰੇਨ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਤੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਜ਼ਰੂਰੀ ਕੰਮ ਹੋਣ ਤਕ ਸ਼ਹਿਰ ਨਹੀਂ ਛੱਡਣ ਲਈ ਕਿਹਾ ਗਿਆ ਹੈ।
ਸ਼ਹਿਰ 'ਚ ਐਤਵਾਰ ਨੂੰ 20 ਬੱਚੇ ਤੇ ਬਾਲਗ ਕੋਵਿਡ-19 ਪਾਜ਼ੇਟਿਵ ਮਿਲੇ ਸਨ, ਜਿਸ 'ਚੋਂ ਘੱਟੋ-ਘੱਟ 2 ਲੋਕ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਪਾਜ਼ੇਟਿਵ ਪਾਏ ਗਏ ਸਨ। ਐਤਵਾਰ ਨੂੰ ਹੀ 20 ਹੋਰ ਲੋਕ ਕੋਰਨਾ ਪਾਜ਼ੇਟਿਵ ਪਾਏ ਗਏ ਜਿਸ ਤੋਂ ਬਾਅਦ ਕੁਲ ਗਿਣਤੀ 40 ਪਹੁੰਚ ਗਈ ਹੈ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਵਾਇਰਸ ਦਾ ਪ੍ਰਸਾਰ ਹੋ ਰਿਹਾ ਹੈ ਤੇ ਮਾਮਲਿਆਂ ਦੀ ਗਿਣਤੀ ਵਧ ਸਕਦੀ ਹੈ। ਚੀਨ ਨੇ 4 ਫਰਵਰੀ ਤੋਂ ਸ਼ੁਰੂ ਹੋ ਰਹੇ ਸਰਦਰੁੱਤ ਓਲੰਪਿਕ ਤੋਂ ਪਹਿਲਾਂ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਬਿਲਕੁਲ ਬਰਦਾਸ਼ਤ ਨਹੀਂ ਕਰਨ ਦੀ ਰਣਨੀਤੀ ਅਪਣਾਈ ਹੈ।
ਚੀਨ ਦੇ ਸ਼ਿਆਨ ਸ਼ਹਿਰ ’ਚ ਤਾਲਾਬੰਦੀ ਦਾ ਵਿਰੋਧ ਕਰਨ ’ਤੇ ਦਰਜਨਾਂ ਲੋਕ ਗ੍ਰਿਫਤਾਰ
NEXT STORY