ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਸਥਾਨਕ ਹਾਰਵਿਸਟ ਐਲੀਮੈਂਟਰੀ ਸਕੂਲ ਦੇ ਆਡੀਟੋਰੀਅਮ ਵਿੱਚ ਗ਼ਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਜਥੇਬੰਦੀ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵੱਲੋਂ ਇੱਕ ਮਿਆਰੀ ਅਤੇ ਸੱਭਿਆਚਾਰਕ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦਾ ਮੁੱਖ ਕੇਂਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਗ਼ਦਰੀ ਸਾਥੀਆਂ ਦੀ ਅਦਭੁੱਤ ਕੁਰਬਾਨੀ ਸੀ। ਇਸ ਮੌਕੇ ਗਦਰੀ ਗੁਲਾਬ ਕੌਰ ਦੀ ਜ਼ਿੰਦਗੀ ਅਤੇ ਬਲੀਦਾਨ ‘ਤੇ ਅਧਾਰਤ ਨਾਟਕ “ਖਿੜਦੇ ਰਹਿਣ ਗੁਲਾਬ” ਨੂੰ ਪ੍ਰਸਿੱਧ ਨਾਟਕਕਾਰ ਅਤੇ ਅਭਿਨੇਤਰੀ ਅਨੀਤਾ ਸ਼ਬਦੀਸ਼ ਨੇ ਬੇਮਿਸਾਲ ਅਦਾਕਾਰੀ ਨਾਲ ਪੇਸ਼ ਕੀਤਾ।

ਉਨ੍ਹਾਂ ਦੀ ਅਦਾਕਾਰੀ ਇੰਨੀ ਗਹਿਰੀ, ਜੀਵੰਤ ਅਤੇ ਭਾਵਪੂਰਨ ਸੀ ਕਿ ਦਰਸ਼ਕਾਂ ਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਗਦਰੀ ਗੁਲਾਬ ਕੌਰ ਆਪ ਮੰਚ ਉੱਪਰ ਮੌਜੂਦ ਹੋ ਕੇ ਆਪਣੀ ਕਹਾਣੀ ਬਿਆਨ ਕਰ ਰਹੀ ਹੋਵੇ। ਹਰ ਸੀਨ ‘ਤੇ ਦਰਸ਼ਕਾਂ ਦੇ ਹੱਥ ਬੇ-ਇਖ਼ਤਿਆਰ ਤਾੜੀਆਂ ਵਜਾ ਰਹੇ ਸਨ ਅਤੇ ਕਈ ਥਾਵਾਂ ਤੇ ਹਾਲ ਵਿੱਚ ਸ਼ਾਂਤੀ ਛਾ ਜਾਂਦੀ ਸੀ, ਕਿਉਂਕਿ ਅਨੀਤਾ ਸ਼ਬਦੀਸ਼ ਨੇ ਗਦਰੀ ਗੁਲਾਬ ਕੌਰ ਦੀ ਰੂਹ ਨੂੰ ਆਪਣੀ ਆਵਾਜ਼, ਹਾਵਭਾਵ ਅਤੇ ਅਦਾਕਾਰੀ ਰਾਹੀਂ ਹੂਬਹੂ ਸਾਹਮਣੇ ਲਿਆ ਖੜ੍ਹਾ ਕੀਤਾ ਸੀ। ਇਹ ਸੱਚ ਹੈ ਕਿ ਅਦਾਕਾਰੀ ਰੱਬੀ ਗੁਣ ਹੈ, ਜੋ ਹਰ ਕਿਸੇ ਵਿੱਚ ਨਹੀਂ ਹੋ ਸਕਦਾ। ਇਹਦਾ ਸ਼ੌਕ ਪਾਲਣ ਲਈ ਦਿਮਾਗ ਦੇ ਨਾਲ-ਨਾਲ ਇਹ ਨੂੰ ਦਿਲ ‘ਚ ਵਸਾਉਣਾ ਪੈਂਦਾ ਹੈ ਅਤੇ ਅਨੀਤਾ ਸ਼ਬਦੀਸ਼ ਨੇ ਇਹ ਸਾਬਤ ਕਰ ਦਿੱਤਾ।

ਅਨੀਤਾ ਸ਼ਬਦੀਸ਼ ਦੀ ਅਦਾਕਾਰੀ ਦੀ ਪ੍ਰਸ਼ੰਸਾ ਕਰਦਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਕੇਵਲ ਕਿਰਦਾਰ ਨਹੀਂ ਨਿਭਾਅ ਰਹੀ ਸੀ, ਬਲਕਿ ਉਹ ਕਿਰਦਾਰ ਨੂੰ ਜੀਉਂ ਰਹੀ ਸੀ। ਉਹਨਾਂ ਦੱਸ ਦਿੱਤਾ ਕਿ ਸਫ਼ਲ ਮੰਚਨ ਕਰਨ ਲਈ ਸਟੇਜ ਤੇ ਭੀੜ ਦੀ ਲੋੜ ਨਹੀਂ ਹੁੰਦੀ, ਜੇ ਤੁਹਾਡੀ ਕਲਾਕਾਰੀ ਵਿੱਚ ਦਮ ਹੈ ਤਾਂ ਤੁਸੀਂ ਇਕੱਲੇ ਵੀ ਸਟੇਜ ਨੂੰ ਬੰਨ੍ਹ ਕੇ ਦਰਸ਼ਕਾਂ 'ਤੇ ਛਾਪ ਛੱਡ ਸਕਦੇ ਹੋ। ਜਦੋਂ ਨਾਟਕ ਖਤਮ ਹੋਇਆ ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਤਾਂ ਮੈਨੂੰ ਫ਼ਖਰ ਮਹਿਸੂਸ ਹੋਇਆ ਕਿ ਅਨੀਤਾ ਸ਼ਬਦੀਸ਼ ਦੀ ਕੋਸ਼ਿਸ਼ ਕਾਮਯਾਬ ਰਹੀ ਅਤੇ ਪਤਾ ਲੱਗਾ ਭਾਈ ਇਹ ਭਾਜੀ ਗੁਰਸ਼ਰਨ ਸਿੰਘ ਦੀ ਚੇਲੀ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਗਾਲ ਪਾਕਿਸਤਾਨ ’ਚ ਸੈਲਰੀ ਨੂੰ ਲੈ ਕੇ ਸੜਕਾਂ ’ਤੇ ਉੱਤਰੇ ਕਰਮਚਾਰੀ
NEXT STORY