ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਵਿੱਚ ਜੰਗ ਨੇ ਭਿਆਨਕ ਰੂਪ ਧਾਰ ਲਿਆ ਹੈ। ਵੀਰਵਾਰ ਸਵੇਰੇ ਈਰਾਨ ਨੇ ਇਜ਼ਰਾਈਲ ਅਤੇ ਅਮਰੀਕਾ ਦੇ ਕਈ ਟਿਕਾਣਿਆਂ 'ਤੇ ਤਾਜ਼ਾ ਮਿਜ਼ਾਈਲ ਹਮਲੇ ਕੀਤੇ ਹਨ। ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਹਿੰਦ ਮਹਾਸਾਗਰ ਵਿੱਚ ਉਸ ਦੇ ਜੰਗੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਅਮਰੀਕਾ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
ਹਿੰਦ ਮਹਾਸਾਗਰ ਵਿੱਚ ਅਮਰੀਕੀ ਟਾਰਪੀਡੋ ਹਮਲੇ ਕਾਰਨ ਈਰਾਨੀ ਜੰਗੀ ਜਹਾਜ਼ 'ਆਈਰਿਸ ਦੇਨਾ' ਦੇ ਡੁੱਬਣ ਅਤੇ 87 ਲੋਕਾਂ ਦੀ ਮੌਤ ਤੋਂ ਬਾਅਦ ਈਰਾਨ ਗੁੱਸੇ ਵਿੱਚ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ, "ਅਮਰੀਕਾ ਨੂੰ ਆਪਣੇ ਕੀਤੇ 'ਤੇ ਬੁਰੀ ਤਰ੍ਹਾਂ ਪਛਤਾਉਣਾ ਪਵੇਗਾ।"
ਜ਼ਿਕਰਯੋਗ ਹੈ ਕਿ ਇਸ ਭਿਆਨਕ ਜੰਗ ਵਿੱਚ ਹੁਣ ਤੱਕ ਈਰਾਨ ਵਿੱਚ 1,000 ਤੋਂ ਵੱਧ, ਲੇਬਨਾਨ ਵਿੱਚ 70 ਅਤੇ ਇਜ਼ਰਾਈਲ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 6 ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਹੋਰਮੁਜ਼ ਸਟ੍ਰੇਟ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਇਹ ਜੰਗ ਸ਼ਾਂਤੀ ਵੱਲ ਵਧਦੀ ਹੈ ਜਾਂ ਹਾਲੇ ਹੋਰ ਭਿਆਨਕ ਰੂਪ ਧਾਰਨ ਕਰਦੀ ਹੈ।
ਇਹ ਵੀ ਪੜ੍ਹੋ- ਨਹੀਂ ਹੋਣ ਦੇਵਾਂਗੇ ਤੇਲ ਦੀ ਕਮੀ..! ਔਖ਼ੇ ਸਮੇਂ ਭਾਰਤ ਦੇ 'ਦੋਸਤ' ਨੇ ਵਧਾਇਆ ਮਦਦ ਦਾ ਹੱਥ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲ 'ਚ ਵੋਟਿੰਗ ਜਾਰੀ, ਜਾਣੋ 11 ਵਜੇ ਤੱਕ ਕਿੰਨੀਆਂ ਪਈਆਂ ਵੋਟਾਂ
NEXT STORY