ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਵਿਖੇ ਐਨ ਐਸ ਡਬਲਿਯੂ ਦੇ ਪਾਈਵ ਡਾਕ ਇਲਾਕੇ ਵਿੱਚ ਪੁਲਸ ਕਾਰ ਦੀ ਇੱਕ ਦੂਸਰੀ ਕਾਰ ਨਾਲ ਉਦੋਂ ਟੱਕਰ ਹੋ ਗਈ, ਜਦੋਂ ਪੁਲਸ ਅਧਿਕਾਰੀ ਮਦਦ ਲਈ ਪੁਕਾਰਣ ਦਾ ਜਵਾਬ ਦਿੰਦੇ ਹੋਏ ਜਾ ਰਹੇ ਸਨ। ਕਾਰ ਵਿਚ ਦੋ ਐਨ ਐਸ ਡਬਲਿਯੂ ਪੁਲਸ ਅਧਿਕਾਰੀ ਸਵਾਰ ਸਨ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਸ ਦੀ ਗਸ਼ਤੀ ਕਾਰ ਸੀਬੀਡੀ ਨੇੜੇ ਫਾਈਵ ਡੌਕ ਵਿੱਚ ਇੱਕ ਚੌਰਾਹੇ ਵਿੱਚ ਚਲੀ ਗਈ। ਦੋਵਾਂ ਨੂੰ ਰਾਈਟ ਆੱਫ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਅੱਜ ਆਸਟ੍ਰੇਲੀਆਈ ਪੀ.ਐੱਮ. ਨਾਲ ਕਰਨਗੇ ਮੁਲਾਕਾਤ, ਪਣਡੁੱਬੀ ਸੌਦੇ ਦਾ ਕਰਨਗੇ ਐਲਾਨ
ਇੱਕ ਚਸ਼ਮਦੀਦ ਨੇ ਦੱਸਿਆ ਕਿ ਪੁਲਸ ਟ੍ਰੈਫਿਕ ਲਾਈਟ 'ਤੇ ਤੇਜ਼ੀ ਨਾਲ ਅੱਗੇ ਵਧ ਹੀ ਸੀ। ਜਦੋਂ ਕਿ ਦੂਜੀ ਕਾਰ ਉਸੇ ਰਸਤੇ ਤੋਂ ਆ ਰਹੀ ਸੀ। ਇਸ ਲਈ ਅਜਿਹਾ ਹੋਇਆ। ਦੋਵਾਂ ਪੁਲਸ ਅਧਿਕਾਰੀਆਂ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਣ ਤੋਂ ਪਹਿਲਾਂ ਪੈਰਾਮੈਡਿਕਸ ਦੁਆਰਾ ਮੌਕੇ 'ਤੇ ਇਲਾਜ ਕੀਤਾ ਗਿਆ।ਜਦੋਂ ਹਰੀ ਲਾਈਟ ਸੀ, ਉਸੇ ਸਮੇਂ ਇੱਕ ਵੋਲਕਸਵੈਗਨ ਗੋਲਫ ਕੋਲ ਪਹੁੰਚਿਆ ਅਤੇ ਦੋ ਕਾਰਾਂ ਗ੍ਰੇਟ ਨੌਰਥ ਰੋਡ ਅਤੇ ਲਾਇਨਜ਼ ਰੋਡ ਦੇ ਇੰਟਰਸੈਕਸ਼ਨ 'ਤੇ ਟਕਰਾ ਗਈਆਂ। ਇਕ ਅਧਿਕਾਰੀ ਦੀ ਛਾਤੀ 'ਤੇ ਅਤੇ ਦੂਜੇ ਦੀ ਗਰਦਨ 'ਤੇ ਸੱਟ ਲੱਗੀ। ਵੋਲਕਸਵੈਗਨ ਦੇ ਡਰਾਈਵਰ ਇੱਕ 21 ਸਾਲਾ ਔਰਤ ਦਾ ਕਮਰ ਅਤੇ ਗਰਦਨ ਦੇ ਦਰਦ ਲਈ ਇਲਾਜ ਕੀਤਾ ਗਿਆ ਸੀ ਜਦੋਂ ਕਿ ਦੋ ਯਾਤਰੀਆਂ ਨੂੰ ਕੋਈ ਸੱਟ ਨਹੀਂ ਲੱਗੀ। ਪੁਲਸ ਹਾਦਸਾ ਵਾਪਰਨ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਚੋਣ ਕਮਿਸ਼ਨ ਨੇ 37 ਸੰਸਦੀ ਸੀਟਾਂ ਲਈ ਚੋਣਾਂ ਕੀਤੀਆਂ ਮੁਲਤਵੀ
NEXT STORY