ਮੈਡਰਿਡ: ਸਪੇਨ ਦੀ ਸੰਸਦ ’ਚ ਚੂਹੇ ਦੇ ਆਉਣ ਕਾਰਨ ਹੜਕੰਪ ਮਚ ਗਿਆ ਅਤੇ ਇਕ ਮਹੱਤਵਪੂਰਨ ਮੁੱਦੇ ’ਤੇ ਵੋਟਿੰਗ ਕਰਨ ਦੀ ਤਿਆਰੀ ਕਰ ਰਹੇ ਸੰਸਦ ਮੈਂਬਰ ਕਾਰਵਾਈ ਛੱਡ ਕੇ ਇੱਧਰ-ਉਧਰ ਭੱਜਣ ਲੱਗ ਪਏ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਸਪੇਨ ਦੇ ਸੇਵਿਲੇ ਵਿਚ ਅੰਡਾਲੂਸੀਆ ਸੰਸਦ ਵਿਚ ਵੀਰਵਾਰ ਨੂੰ ਕਾਰਵਾਈ ਚੱਲ ਰਹੀ ਸੀ। ਉਦੋਂ ਅਚਾਨਕ ਚੂਹਾ ਦਾਖ਼ਲ ਹੋ ਗਿਆ। ਚੂਹਾ ਆਉਂਦੇ ਹੀ ਇਕ ਮਹੱਤਵਪੂਰਨ ਮੁੱਦੇ ’ਤੇ ਵੋਟ ਪਾਉਣ ਦੀ ਬਜਾਏ ਸੰਸਦ ਮੈਂਬਰ ਇੱਧਰ-ਉਧਰ ਭੱਜਦੇ ਨਜ਼ਰ ਆਏ।
ਇਹ ਵੀ ਪੜ੍ਹੋ: ਚੀਨ ’ਚ ਕਈ ਘੰਟੇ ਵਾਟਰ ਟੈਂਕ ’ਚ ਬਦਲੀ ਰਹੀ ਮੈਟਰੋ ਟਰੇਨ, ਲੋਕ ਬੋਲੇ ਜ਼ਿੰਦਗੀ ਤੇ ਮੌਤ ਦੇ ਭੰਵਰ ’ਚ ਫਸੇ ਸੀ
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਰੀਜ਼ਨਲ ਸਪੀਕਰ ਮਾਰਤਾ ਬਾਸਕੇਟ ਬੋਲ ਰਹੀ ਸੀ, ਉਦੋਂ ਉਨ੍ਹਾਂ ਨੇ ਸੰਸਦ ਵਿਚ ਇਕ ਚੂਹੇ ਨੂੰ ਦੇਖਿਆ। ਉਹ ਮਾਈਕ੍ਰੋਫੋਨ ’ਤੇ ਰੌਲਾ ਪਾਉਣ ਲੱਗੀ। ਇਸ ਦੇ ਬਾਅਦ ਕਈ ਹੋਰ ਮੈਂਬਰਾਂ ਨੇ ਆਪਣੀ ਸੀਟ ਛੱਡ ਦਿੱਤੀ ਅਤੇ ਸੰਸਦ ਵਿਚ ਥੋੜ੍ਹੀ ਦੇਰ ਲਈ ਹਫੜਾ-ਦਫੜੀ ਮਚ ਗਈ। ਰਿਪੋਰਟ ਮੁਤਾਬਕ ਸੰਸਦ ਮੈਂਬਰ ਇਸ ਗੱਲ ’ਤੇ ਵੋਟਿੰਗ ਕਰਨ ਵਾਲੇ ਸਨ ਕਿ ਸਾਬਕਾ ਰੀਜ਼ਨਲ ਪ੍ਰੈਜ਼ੀਡੈਂਟ ਸੁਜਾਨਾ ਡਿਆਜ਼ ਨੂੰ ਸੈਨੇਟਰ ਦੇ ਰੂਪ ਵਿਚ ਨਿਯੁਕਤ ਕੀਤਾ ਜਾਏ ਜਾਂ ਨਹੀਂ? ਇਸ ’ਤੇ ਵੋਟ ਪਾਉਣ ਤੋਂ ਪਹਿਲਾਂ ਹੀ ਚੂਹੇ ਨੇ ਸੰਸਦ ਦੀ ਕਾਰਵਾਈ ਨੂੰ ਵਿਚਾਲੇ ਹੀ ਰੋਕ ਦਿੱਤਾ। ਹਾਲਾਂਕਿ ਬਾਅਦ ਵਿਚ ਚੂਹੇ ਨੂੰ ਫੜ ਲਿਆ ਗਿਆ। ਇਸ ਦੇ ਬਾਅਦ ਮੈਂਬਰ ਫਿਰ ਤੋਂ ਇਕੱਠੇ ਹੋਏ ਅਤੇ ਸੁਜਾਨਾ ਡਿਆਜ਼ ਨੂੰ ਇਸ ਖੇਤਰ ਲਈ ਸਮਾਜਵਾਦੀ ਸੈਨੇਟਰ ਦੇ ਰੂਪ ਵਿਚ ਨਾਮਜ਼ਦ ਕੀਤਾ।
ਇਹ ਵੀ ਪੜ੍ਹੋ: ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨਾਲ ‘ਕੁਆਰੰਟੀਨ ਫ੍ਰੀ ਟ੍ਰੈਵਲ’ ਕੀਤਾ ਮੁਅੱਤਲ
NEXT STORY