ਅਮਰੀਕਾ : ਕਿਰਤ ਵਿਭਾਗ ਦੇ ਅੰਕੜਿਆਂ ਮੁਤਾਬਕ ਅਮਰੀਕਾ 'ਚ ਨੌਕਰੀ ਛੱਡਣ ਵਾਲੇ ਕਾਮਿਆਂ ਦੀ ਸੰਖਿਆ ਰਿਕਾਰਡ ਮੁਤਾਬਕ ਪਿਛਲੇ 20 ਸਾਲਾਂ 'ਚ ਸਭ ਤੋਂ ਵੱਧ ਹੈ, ਜਿਥੇ ਬੀਤੇ ਸਾਲ ਨਵੰਬਰ ਮਹੀਨੇ 'ਚ 45 ਲੱਖ ਤੋਂ ਜ਼ਿਆਦਾ ਲੋਕਾਂ ਨੇ ਨੌਕਰੀ ਛੱਡੀ। ਲੋਕ ਨੌਕਰੀ ਕਿਉਂ ਛੱਡ ਰਹੇ ਹਨ, ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਉਹ ਹੋਰ ਬਿਹਤਰ ਮੌਕਿਆਂ ਦਾ ਲਾਭ ਉਠਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਪਾਕਿਸਤਾਨ ਦੇ MP ਨੇ ਭਾਰਤ ਦੇ ਸੁਪਰਹਿੱਟ ਗਾਣੇ ‘ਟਿੱਪ ਟਿੱਪ ਬਰਸਾ ਪਾਣੀ’ ’ਤੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)
ਸਰਕਾਰ ਨੂੰ 2 ਸਾਲਾਂ ਤੋਂ ਕੋਰੋਨਾ ਕਾਰਨ ਆਰਥਿਕ ਪੱਖੋਂ ਵਿਰੋਧੀ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਸਰਕਾਰ ਵੀ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਹਾਲਾਂਕਿ ਕੋਰੋਨਾ ਮਹਾਮਾਰੀ 'ਚ ਕਾਮੇ ਵੀ ਆਪਣੀਆਂ ਲੋੜਾਂ 'ਤੇ ਧਿਆਨ ਦੇ ਰਹੇ ਹਨ ਪਰ ਜ਼ਿਆਦਾਤਰ ਨੌਕਰੀਆਂ ਹਾਸਪੀਟੈਲਿਟੀ ਤੇ ਹੋਰ ਘੱਟ ਤਨਖ਼ਾਹ ਵਾਲੇ ਖੇਤਰਾਂ 'ਚ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 22 ਸਾਲਾ ਪੰਜਾਬਣ ਦੀ ਮੌਤ
ਨਿਕ ਬੰਕਰ (ਇੰਡੀਡ ਹਾਇਰਿੰਗ ਲੈਬ 'ਚ ਆਰਥਿਕ ਖੋਜ ਦੇ ਨਿਰਦੇਸ਼ਕ) ਨੇ ਕਿਹਾ, "ਇਹ ਗ੍ਰੇਟ ਰੈਜਿਗਨੇਸ਼ਨ ਅਸਲ 'ਚ ਘੱਟ ਤਨਖ਼ਾਹ ਵਾਲੇ ਕਰਮਚਾਰੀਆਂ ਦੇ ਹਨ, ਜੋ ਫਿਰ ਤੋਂ ਕਿਰਤੀ ਬਾਜ਼ਾਰ 'ਚ ਨਵੇਂ ਮੌਕੇ ਲੱਭ ਰਹੇ ਹਨ ਤੇ ਉਨ੍ਹਾਂ ਨੂੰ ਹਾਸਲ ਕਰ ਰਹੇ ਹਨ।" ਫੈਡਰਲ ਰਿਜ਼ਰਵ ਬੈਂਕ ਆਫ ਐਟਲਾਂਟਾ ਦੇ ਡਾਟਾ ਮੁਤਾਬਕ ਨੌਕਰੀ ਬਦਲਣ ਵਾਲਿਆਂ ਨੂੰ ਆਪਣੀ ਨੌਕਰੀ 'ਚ ਰਹਿਣ ਵਾਲੇ ਲੋਕਾਂ ਦੀ ਤੁਲਨਾ 'ਚ ਤੇਜ਼ੀ ਨਾਲ ਤਰੱਕੀ ਮਿਲ ਰਹੀ ਹੈ।
ਇਹ ਵੀ ਪੜ੍ਹੋ: ਕਜ਼ਾਕਿਸਤਾਨ 'ਚ ਤੇਲ ਦੀਆਂ ਕੀਮਤਾਂ ਵਧਣ ਨਾਲ ਭੜਕੀ ਹਿੰਸਾ ਤੋਂ ਬਾਅਦ ਐਮਰਜੈਂਸੀ ਲਾਗੂ, ਡਿੱਗੀ ਸਰਕਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਇਕ ਮਹੀਨੇ 'ਚ ਦੋ ਵਾਰ ਜਿੱਤੀ 'ਲਾਟਰੀ'
NEXT STORY