ਬੀਜਿੰਗ- ਚੀਨ ਦੇ ਝੇਜਿਆਂਗ ਸੂਬੇ ਦੇ ਨਿੰਗਬੋ ਸ਼ਹਿਰ 'ਚ ਆਰਕੀਟੈਕਟਾਂ ਨੇ ਇਕ ਅਜਿਹਾ ਸਕੂਲ ਤਿਆਰ ਕੀਤਾ ਹੈ, ਜਿਸ ਦਾ ਡਿਜ਼ਾਈਨ ਵਿਦਿਆਰਥੀਆਂ ਦੇ ਤਣਾਅ ਨੂੰ ਦੂਰ ਕਰਦਾ ਹੈ। ਹਿਊਜ਼ ਬੋਰਡਿੰਗ ਹਾਈ ਸਕੂਲ ਦਾ ਕੈਂਪਸ ਇੰਨਾ ਖੂਬਸੂਰਤ ਹੈ ਕਿ ਵਿਦਿਆਰਥੀਆਂ ਨੂੰ ਇੱਥੇ ਸਮੇਂ ਦਾ ਪਤਾ ਹੀ ਨਹੀਂ ਚੱਲਦਾ। ਇੱਥੇ ਸੁਫ਼ਨੇ ਵੇਖਣ ਲਈ ਇੱਕ ਵਿਸ਼ੇਸ਼ ਇਕਾਂਤ ਜਗ੍ਹਾ ਬਣਾਈ ਗਈ ਹੈ ਅਤੇ ਕਲਾਸ ਰੂਮ ਚਾਰ ਦੀਵਾਰੀ ਦੇ ਵਿਚਕਾਰ ਨਹੀਂ, ਸਗੋਂ ਰੁੱਖਾਂ ਅਤੇ ਬੂਟਿਆਂ ਦੀ ਹਰਿਆਲੀ ਵਿੱਚ ਹੈ।
ਕੈਂਪਸ ਦੇ ਰਸਤਿਆਂ ਵਿੱਚ ਹਰਿਆਲੀ ਦੀ ਭਰਮਾਰ ਹੈ। ਜਿੱਥੇ ਵਿਦਿਆਰਥੀ ਦੋਸਤਾਂ ਅਤੇ ਕਿਤਾਬਾਂ ਨਾਲ ਬੈਠੇ ਨਜ਼ਰ ਆ ਰਹੇ ਹਨ। ਕਈ ਲੈਕਚਰ ਹਾਲ ਖੁੱਲ੍ਹੀ ਹਵਾ ਵਿੱਚ ਹਨ। ਇਸ ਇਮਾਰਤ ਦੇ ਆਰਕੀਟੈਕਟ, ਅਪਰੋਚ ਡਿਜ਼ਾਈਨ ਸਟੂਡੀਓ ਦੇ ਆਰਕੀਟੈਕਟ ਡੀ ਮਾ ਦਾ ਕਹਿਣਾ ਹੈ - ਅਸੀਂ ਜ਼ਿਆਦਾ ਸਪੇਸ ਵਰਤਣ ਦੀ ਬਜਾਏ ਜ਼ਿਆਦਾ ਖਾਲੀ ਜਗ੍ਹਾ ਬਣਾਉਣ 'ਤੇ ਧਿਆਨ ਦਿੱਤਾ। ਜਿੱਥੇ ਵਿਦਿਆਰਥੀ ਸੁੰਦਰਤਾ ਦਾ ਅਨੁਭਵ ਕਰ ਸਕਦੇ ਹਨ। ਅਸੀਂ ਕੈਂਪਸ ਵਿੱਚ ਹਰਿਆਲੀ ਲਈ ਜ਼ਿਗਜ਼ੈਗ ਪੈਟਰਨ ਦੀ ਵਰਤੋਂ ਕੀਤੀ ਹੈ। ਤਾਂ ਜੋ ਤੁਸੀਂ ਕਿਤੇ ਵੀ ਖੜ੍ਹੇ ਹੋਵੋ,ਹਰ ਸਮੇਂ ਹਰਿਆਲੀ ਨਾਲ ਘਿਰੇ ਰਹੋ। ਇਸ ਦੇ ਲਈ ਅਸੀਂ ਇਮਾਰਤਾਂ ਦੀਆਂ ਛੱਤਾਂ 'ਤੇ ਪਾਰਕ ਵੀ ਬਣਾਏ ਹਨ। ਕਲਾਸਾਂ, ਲਾਇਬ੍ਰੇਰੀ ਅਤੇ ਕੰਟੀਨ ਇੱਕ ਦੂਜੇ ਤੋਂ ਇੰਨੀ ਦੂਰੀ 'ਤੇ ਹਨ ਕਿ ਵਿਦਿਆਰਥੀਆਂ ਨੂੰ ਹਰਿਆਲੀ ਵਿੱਚੋਂ ਲੰਘਣਾ ਪੈਂਦਾ ਹੈ। ਹੁਣ ਤੱਕ ਸਕੂਲਾਂ ਵਿੱਚ ਦੋ ਇਮਾਰਤਾਂ ਵਿਚਕਾਰ ਖਾਲੀ ਥਾਂਵਾਂ ਸਨ। ਇੱਥੇ ਵਿਦਿਆਰਥੀ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਖਿੜਕੀਆਂ ਰਾਹੀਂ ਦੇਖਿਆ ਜਾ ਰਿਹਾ ਹੈ, ਪਰ ਇੱਥੇ ਅਜਿਹਾ ਨਹੀਂ
ਮਿਲਿਆ ਵਰਲਡ ਬਿਲਡਿੰਗ ਆਫ ਦਿ ਈਅਰ 2023 ਦਾ ਖਿਤਾਬ
ਇਸ ਸਕੂਲ ਨੂੰ ਪਿਛਲੇ ਸਾਲ ਦਸੰਬਰ ਵਿੱਚ ਵਰਲਡ ਆਰਕੀਟੈਕਚਰ ਫੈਸਟੀਵਲ ਵਿੱਚ ਵਰਲਡ ਬਿਲਡਿੰਗ ਆਫ ਦਾ ਈਅਰ 2023 ਦਾ ਖਿਤਾਬ ਦਿੱਤਾ ਗਿਆ ਹੈ। ਆਰਕੀਟੈਕਟ ਡੀ ਮਾ ਦਾ ਕਹਿਣਾ ਹੈ- ਅਸੀਂ ਸਕੂਲੀ ਜੀਵਨ ਦੇ ਤਜ਼ਰਬੇ ਨੂੰ ਬਦਲਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਬਣਾਉਣ ਜਾ ਰਿਹੈ 'ਨਕਲੀ ਸੂਰਜ', ਜਾਣੋ ਕੀ ਹੈ ਡ੍ਰੈਗਨ ਦੀ ਵੱਡੀ ਯੋਜਨਾ
NEXT STORY