ਐਬਟਸਫੋਰਡ— ਕੈਨੇਡਾ ਦੇ ਐਬਟਸਫੋਰਡ 'ਚ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਨੌਜਵਾਨ ਦੀ ਐਬਟਸਫੋਰਡ ਪੁਲਸ ਨੇ ਪਛਾਣ ਕਰ ਲਈ ਹੈ। ਐਬਟਸਫੋਰਡ ਪੁਲਸ ਨੇ ਦੱਸਿਆ ਕਿ ਜਿਸ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਉਸ ਦੀ ਪਛਾਣ 24 ਸਾਲਾ ਲਵਪ੍ਰੀਤ ਸਿੰਘ ਧਾਲੀਵਾਲ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਕਿ ਧਾਲੀਵਾਲ ਨੂੰ ਕਿਉਂ ਮਾਰਿਆ ਗਿਆ ਪਰ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਧਾਲੀਵਾਲ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਗਈਆਂ ਸਨ।
ਦੱਸਣਯੋਗ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਐਬਟਸਫੋਰਡ ਦੇ ਕਲੀਅਰਬਰੂਕ 'ਚ ਪ੍ਰੋਮੌਂਟਰੀ ਕੋਰਟ ਦੇ 3500 ਬਲਾਕ 'ਚ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 6.30 ਵਜੇ ਵਾਪਰੀ। ਪੁਲਸ ਅਧਿਕਾਰੀ ਜਦੋਂ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਧਾਲੀਵਾਲ ਵੈਨ 'ਚ ਜ਼ਖਮੀ ਪਿਆ ਸੀ। ਉਨ੍ਹਾਂ ਨੇ ਘਟਨਾ ਵਾਲੀ ਥਾਂ 'ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਹਾਫਿਜ਼ 'ਤੇ ਕੀਤੀ ਕਾਰਵਾਈ ਦੇ ਮੁਲਾਂਕਣ ਲਈ ਆਵੇਗੀ UNSC ਟੀਮ
NEXT STORY