ਇੰਟਰਨੈਸ਼ਨਲ ਡੈਸਕ- ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਬ੍ਰਿਟਿਸ਼ ਸਰਕਾਰ ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਅਸਲ 'ਚ ਸਰਕਾਰ ਨੇ ਵੋਟ ਪਾਉਣ ਦੀ ਉਮਰ ਹੱਦ 18 ਤੋਂ ਘਟਾ ਕੇ 16 ਸਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸਕੌਟਲੈਂਡ ਤੇ ਵੇਲਜ਼ ਨੇ ਪਹਿਲਾਂ ਹੀ 16 ਤੇ 17 ਸਾਲ ਦੇ ਨੌਜਵਾਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ।
ਇਨ੍ਹਾਂ ਤੋਂ ਇਲਾਵਾ ਇਕੁਆਡੋਰ, ਆਸਟ੍ਰੀਆ ਤੇ ਬ੍ਰਾਜ਼ੀਲ 'ਚ ਵੀ 16-17 ਸਾਲ ਦੇ ਨੌਜਵਾਨ ਵੋਟ ਪਾ ਸਕਦੇ ਹਨ ਤੇ ਵੋਟ ਪਾਉਣ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਨ ਵਾਲਾ ਇੰਗਲੈਂਡ ਇਨ੍ਹਾਂ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਹੋ ਜਾਵੇਗਾ। ਬ੍ਰਿਟਿਸ਼ ਸਰਕਾਰ ਦਾ ਇਹ ਕਦਮ ਵਿਆਪਕ ਸੁਧਾਰਾਂ ਦੇ ਨਾਲ ਆਇਆ ਹੈ ਜਿਸ ਵਿੱਚ ਸ਼ੈੱਲ ਕੰਪਨੀਆਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਡੋਨੇਸ਼ਨ ਦੇਣ ਤੋਂ ਰੋਕਣ ਲਈ ਮੁਹਿੰਮ ਵਿੱਤੀ ਨਿਯਮਾਂ ਨੂੰ ਸਖ਼ਤ ਕਰਨਾ ਸ਼ਾਮਲ ਹੈ। ਲੋਕਤੰਤਰ ਮੰਤਰੀ ਰੁਸ਼ਨਾਰਾ ਅਲੀ ਨੇ ਕਿਹਾ ਕਿ ਇਹ ਬਦਲਾਅ ਬ੍ਰਿਟਿਸ਼ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਵਿਰੁੱਧ ਸੁਰੱਖਿਆ ਨੂੰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ- ਵਿਆਹ ਕਰਵਾਉਣ ਜਾ ਰਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ! ਹੁਣ ਮੌਕੇ 'ਤੇ ਹੀ..
ਸਰਕਾਰ ਨੇ ਇਹ ਵੀ ਕਿਹਾ ਕਿ ਉਹ ਆਟੋਮੈਟਿਕ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕਰੇਗੀ ਅਤੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ 'ਤੇ ਆਈ.ਡੀ. ਦੇ ਰੂਪ ਵਿੱਚ ਬੈਂਕ ਕਾਰਡਾਂ ਦੀ ਵਰਤੋਂ ਕਰਨ ਦੀ ਆਗਿਆ ਦੇਵੇਗੀ। ਖੱਬੇ-ਪੱਖੀ ਥਿੰਕ ਟੈਂਕ ਇੰਸਟੀਚਿਊਟ ਫਾਰ ਪਬਲਿਕ ਪਾਲਿਸੀ ਰਿਸਰਚ ਦੇ ਮੁਖੀ ਹੈਰੀ ਕੁਇਲਟਰ-ਪਿਨਰ ਨੇ ਕਿਹਾ ਕਿ ਇਹ ਬਦਲਾਅ 1969 ਤੋਂ ਬਾਅਦ ਸਾਡੀ ਚੋਣ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਸੁਧਾਰ ਹੈ। ਉਸ ਸੁਧਾਰ ਰਾਹੀਂ ਵੋਟ ਪਾਉਣ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ। ਅਗਲੀਆਂ ਰਾਸ਼ਟਰੀ ਚੋਣਾਂ 2029 ਤੱਕ ਹੋਣੀਆਂ ਹਨ ਤੇ ਉਮੀਦ ਹੈ ਕਿ ਇਨ੍ਹਾਂ ਚੋਣਾਂ ਦੌਰਾਨ 16 ਸਾਲ ਦੇ ਨੌਜਵਾਨ ਵੀ ਵੋਟ ਪਾ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਹਿੰਦੇ ਪੰਜਾਬ 'ਚ ਮੋਹਲੇਧਾਰ ਮੀਂਹ, 30 ਲੋਕਾਂ ਦੀ ਮੌਤ; ਐਮਰਜੈਂਸੀ ਘੋਸ਼ਿਤ
NEXT STORY