ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੇ ਬਘਦਿਸ ਸੂਬੇ ਵਿਚ ਤਾਲਿਬਾਨੀ ਅੱਤਵਾਦੀਆਂ ਨੇ ਆਪਣੇ ਵੱਲੋਂ ਜੰਗਬੰਦੀ ਦੀ ਮਿਆਦ ਸ਼ੁੱਕਰਵਾਰ ਨੂੰ ਖਤਮ ਹੋਣ ਮਗਰੋਂ ਘੱਟ ਤੋਂ ਘੱਟ 16 ਫੌਜੀਆਂ ਅਤੇ 2 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਇਸ ਦੇ ਇਲਾਵਾ ਇਕ ਸੜਕ ਨਿਰਮਾਣ ਕੰਪਨੀ ਦੇ 13 ਇੰਜੀਨੀਅਰਾਂ ਅਤੇ 20 ਗਾਰਡਸ ਨੂੰ ਅਗਵਾ ਕਰ ਲਿਆ ਹੈ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਤਾਲਿਬਾਨ ਨੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਉਸ ਅਪੀਲ ਨੂੰ ਵੀ ਖਾਰਜ਼ ਕਰ ਦਿੱਤਾ, ਜਿਸ ਵਿਚ ਜੰਗਬੰਦੀ ਦੀ ਮਿਆਦ ਨੂੰ ਐਤਵਾਰ ਤੱਕ ਵਧਾਏ ਜਾਣ ਦੀ ਗੱਲ ਕਹੀ ਗਈ ਸੀ।
ਤਾਲਿਬਾਨ ਨੇ ਫੌਜੀਆਂ 'ਤੇ ਹਮਲੇ ਦੀ ਆਪਣੀ ਮੁਹਿੰਮ ਵੀਰਵਾਰ ਤੋਂ ਹੀ ਸ਼ੁਰੂ ਕਰ ਦਿੱਤੀ ਸੀ। ਬੁੱਧਵਾਰ ਨੂੰ ਤਾਲਿਬਾਨ ਨੇ ਇਸੇ ਸੂਬੇ ਵਿਚ ਘੱਟ ਤੋਂ ਘੱਟ 30 ਫੌਜੀਆਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਇਕ ਮਿਲਟਰੀ ਠਿਕਾਣੇ 'ਤੇ ਕਬਜ਼ਾ ਕਰ ਲਿਆ ਸੀ। ਕਾਬੁਲ ਵਿਚ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਬਘਦਿਸ ਸੂਬੇ ਵਿਚ 8 ਸੁਰੱਖਿਆ ਚੌਕੀਆਂ 'ਤੇ ਕਬਜ਼ਾ ਕਰਨ ਲਈ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੇ ਦੋ ਚੌਕੀਆਂ 'ਤੇ ਕਬਜ਼ਾ ਵੀ ਕਰ ਲਿਆ ਹੈ। ਅਬਕਾਮਰੀ ਜ਼ਿਲੇ ਦੇ ਗਵਰਨਰ ਹਾਜ਼ੀ ਸਲੇਹ ਬੇਕ ਨੇ ਦੱਸਿਆ ਕਿ ਤਾਲਿਬਾਨ ਅੱਤਵਾਦੀਆਂ ਦੇ ਹਮਲੇ ਵਿਚ 16 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨੀ ਅੱਤਵਾਦੀਆਂ ਨੇ ਇਕ ਫੌਜੀ ਦੇ ਸਰੀਰ ਵਿਚ ਬੰਬ ਲੁਕੋ ਦਿੱਤਾ ਸੀ ਅਤੇ ਜਦੋਂ ਲੋਕ ਉੱਥੋਂ ਪੁਲਸ ਕਰਮਚਾਰੀਆਂ ਦੀਆਂ ਲਾਸ਼ਾਂ ਨੂੰ ਕੱਢ ਰਹੇ ਸਨ ਤਾਂ ਇਸ ਵਿਚ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਚਪੇਟ ਵਿਚ ਆ ਕੇ 2 ਲੋਕਾਂ ਦੀ ਮੌਤ ਹੋ ਗਈ।
ਇਸ ਵਿਚਕਾਰ ਰਾਸ਼ਟਰਪਤੀ ਦੇ ਜੰਗਬੰਦੀ ਦੇ ਐਲਾਨ ਦਾ ਕਈ ਸਿਆਸੀ ਆਬਜ਼ਰਵਰਾਂ ਅਤੇ ਪੱਛਮੀ ਡਿਪਲੋਮੈਟਾਂ ਨੇ ਇਹ ਕਹਿ ਕੇ ਜ਼ੋਰਦਾਰ ਵਿਰੋਧ ਕੀਤਾ ਹੈ ਕਿ ਇਸ ਨਾਲ ਤਾਲਿਬਾਨੀ ਅੱਤਵਾਦੀ ਸਰਕਾਰ ਦੇ ਕੰਟਰੋਲ ਵਾਲੇ ਖੇਤਰਾਂ ਵਿਚ ਬੇਖੌਫ ਘੁੰਮ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਦੱਖਣੀ ਕੰਧਾਰ ਸੂਬੇ ਦੇ ਸਪਿਨ ਬੋਲਦਾਕ ਖੇਤਰ ਵਿਚ ਵੀਰਵਾਰ ਰਾਤ ਤਾਲਿਬਾਨੀ ਅੱਤਵਾਦੀਆਂ ਨੇ ਇਕ ਸੜਕ ਨਿਰਮਾਣ ਕੰਪਨੀ ਦੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਇਆ ਅਤੇ 13 ਇੰਜੀਨੀਅਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਤੈਨਾਤ 20 ਗਾਰਡਸ ਨੂੰ ਬੰਦੀ ਬਣਾ ਲਿਆ। ਇਸ ਦੌਰਾਨ ਵਿਰੋਧ ਕਰਨ 'ਤੇ ਤਾਲਿਬਾਨੀ ਅੱਤਵਾਦੀਆਂ ਨੇ 4 ਸੁਰੱਖਿਆ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ
ਬਰੈਂਪਟਨ 'ਚ 24 ਘੰਟਿਆਂ 'ਚ 3 ਹਾਦਸੇ, ਪੰਜਾਬੀ ਡਰਾਈਵਰ ਚੜ੍ਹੇ ਅੜਿੱਕੇ
NEXT STORY