ਦੁਬਈ — ਆਬੂ-ਧਾਬੀ ਦੇ ਰਾਜਕੁਮਾਰ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਭਾਰਤ-ਪਾਕਿਸਤਾਨ ਵਿਚਾਲੇ ਮੌਜੂਦ ਤਣਾਅ ਨੂੰ ਦੂਰ ਕਰਨ ਦੀ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ 'ਤੇ ਫੋਨ 'ਤੇ ਗੱਲਬਾਤ ਕੀਤੀ। ਨਾਹਯਾਨ ਜਿਹੜੇ ਕਿ ਯੂ. ਏ. ਈ. ਸੁਰੱਖਿਆ ਬਲਾਂ ਦੇ ਡਿਪਟੀ ਸੁਪਰੀਮ ਕਮਾਂਡਰ ਵੀ ਹਨ, ਨੇ ਇਕ ਟਵੀਟ 'ਚ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਖਾਨ ਨਾਲ ਗੱਲਬਾਤ ਕੀਤੀ ਹੈ।
ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼. ਏ. ਮੁਹੰਮਦ ਦੇ ਇਕ ਹਮਲੇ 'ਚ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਅਤੇ ਪਾਕਿ ਵਿਚਾਲੇ ਤਣਾਅ ਵਧ ਗਿਆ। ਭਾਰਤ ਦੇ ਬਾਲਾਕੋਟ ਸਥਿਤ ਜੈਸ਼ ਦੇ ਸਭ ਤੋਂ ਵੱਡੇ ਸਿਖਲਾਈ ਕੈਂਪ 'ਤੇ ਹਵਾਈ ਹਮਲੇ ਕੀਤੇ ਗਏ। ਪਾਕਿਸਤਾਨ ਨੇ ਇਕ ਦਿਨ ਬਾਅਦ ਬੁੱਧਵਾਰ ਨੂੰ ਜਵਾਬੀ ਕਾਰਵਾਈ ਕੀਤੀ। ਨਾਹਯਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਖਿਆ ਗਿਆ ਹੈ ਕਿ ਉਨ੍ਹਾਂ ਨੇ ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫੋਨ ਕਾਲ ਕੀਤੀ। ਇਸਲਾਮੀ ਸਹਿਯੋਗ ਸੰਗਠਨ (ਓ. ਆਈ. ਸੀ.) ਦੀ ਬੈਠਕ ਦੀ ਸ਼ੁੱਕਰਵਾਰ ਨੂੰ ਆਬੂ ਧਾਬੀ ਵੱਲੋਂ ਮੇਜ਼ਾਬਾਨੀ ਕੀਤੇ ਜਾਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦਾ ਇਹ ਟਵੀਟ ਆਇਆ ਹੈ। ਵਿਦੇਸ਼ ਮੰਤਰੀਆਂ ਦੇ ਇਸ ਸੰਮੇਲਨ 'ਚ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਓ. ਆਈ. ਸੀ. ਦੇ ਮੈਂਬਰ ਦੇਸ਼ ਪਾਕਿਸਤਾਨ ਨੇ ਇਸ ਬੈਠਕ 'ਚ ਸੁਸ਼ਮਾ ਦੀ ਹਾਜ਼ਰੀ 'ਤੇ ਆਪਣਾ ਇਤਰਾਜ਼ ਜਤਾਇਆ ਹੈ। ਪਾਕਿਸਤਾਨੀ ਅਖਬਾਰਾਂ 'ਚ ਕਿਹਾ ਗਿਆ ਹੈ ਕਿ ਸਾਊਦੀ ਵਿਦੇਸ਼ ਮੰਤਰੀ ਅਦੇਲ ਅਲ ਜੁਬੇਰ ਦਾ ਵੀ ਵੀਰਵਾਰ ਨੂੰ ਇਸਲਾਮਾਬਾਦ ਦੀ ਯਾਤਰਾ ਕਰਨ ਦਾ ਪ੍ਰੋਗਰਾਮ ਹੈ। ਉਹ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਅਹਿਮ ਸੰਦੇਸ਼ ਲਿਜਾ ਰਹੇ ਹਨ।
ਪਾਕਿਸਤਾਨ ’ਚ ਸੋਨੇ ਦੀ ਕੀਮਤ ਪ੍ਰਤੀ ਤੋਲਾ 70,000 ਰੁਪਏ ਪੁੱਜੀ
NEXT STORY