ਅਲਬਰਟਾ (ਬਿਊਰੋ)— ਕੁਦਰਤ ਕਈ ਰਹੱਸਾਂ ਨਾਲ ਭਰਪੂਰ ਹੈ। ਇਸ ਦੇ ਸੁੰਦਰ ਨਜ਼ਾਰੇ ਸ਼ੁਰੂ ਤੋਂ ਹੀ ਮਨੁੱਖ ਹੀ ਆਪਣੇ ਵੱਲ ਆਕਰਸ਼ਿਤ ਕਰਦੇ ਰਹੇ ਹਨ। ਇਸੇ ਤਰ੍ਹਾਂ ਦੇ ਸੁੰਦਰ ਨਜ਼ਾਰੇ ਆਸਮਾਨ ਵਿਚ ਰਾਤ ਨੂੰ ਰੰਗੀਨ ਰੋਸ਼ਨੀ ਦੇ ਰੂਪ ਵਿਚ ਦਿਖਾਈ ਦਿੰਦੇ ਹਨ। ਇਨ੍ਹਾਂ ਰੋਸ਼ਨੀਆਂ ਦੇ ਆਕਾਰ, ਰੰਗ ਅਤੇ ਹਾਈਟ ਮੁਤਾਬਕ ਇਨ੍ਹਾਂ ਦੇ ਨਾਂ ਦਿੱਤੇ ਜਾਂਦੇ ਹਨ। ਹਾਲ ਹੀ ਵਿਚ ਇਕ ਨਵੀਂ ਤਰ੍ਹਾਂ ਦੀ ਰੋਸ਼ਨੀ ਆਸਮਾਨ ਵਿਚ ਦੇਖੀ ਗਈ ਹੈ, ਜਿਸ ਨੂੰ 'ਸਟੀਵ' ਦਾ ਨਾਂ ਦਿੱਤਾ ਗਿਆ ਹੈ।
ਇਸ ਜਗ੍ਹਾ ਦਿਖਾਦੀ ਦਿੰਦੀ ਹੈ ਇਹ ਰੋਸ਼ਨੀ
ਕੈਨੇਡਾ ਦੇ ਕਾਕਵਾ, ਅਲਬਰਟਾ ਵਿਚ 15 ਸਤੰਬਰ 2017 ਨੂੰ ਅੱਧੀ ਰਾਤ ਨੂੰ ਨੌਰਦਨ ਲਾਈਟ ਦਾ ਇਕ ਨਵਾਂ ਪੈਟਰਨ ਖੋਜਿਆ ਗਿਆ ਹੈ, ਜਿਸ ਨੂੰ 'ਸਟੀਵ' ਨਾਂ ਦਿੱਤਾ ਗਿਆ ਹੈ। ਇਹ ਸਾਲ ਵਿਚ ਦੋ ਵਾਰੀ ਦਿਖਾਈ ਦਿੰਦਾ ਹੈ।
ਇਸ ਤਰ੍ਹਾਂ ਬਣਦੀ ਹੈ ਨੌਰਦਨ ਲਾਈਟ
ਧਰਤੀ ਦੇ ਉੱਤਰੀ ਅਤੇ ਦੱਖਣੀ ਚੁੰਬਕੀ ਧਰੁਵਾਂ 'ਤੇ ਇਹ ਰੋਸ਼ਨੀਆਂ ਦਿਖਾਈ ਦਿੰਦੀਆਂ ਹਨ। ਉੱਤਰੀ ਧਰੁਵ ਨੇੜੇ ਹਵਾ ਵਿਚ ਗੈਸ ਦੇ ਕਣ ਘੁੰਮਦੇ ਰਹਿੰਦੇ ਹਨ। ਇੱਥੇ 6 ਮਹੀਨੇ ਦਾ ਦਿਨ ਹੁੰਦਾ ਹੈ ਅਤੇ 6 ਮਹੀਨੇ ਦੀ ਰਾਤ। ਜਦੋਂ ਇਨ੍ਹਾਂ ਗੈਸਾਂ ਦੇ ਕਣਾਂ 'ਤੇ ਅੱਧੀ ਰਾਤ ਨੂੰ ਸੂਰਜ ਦੀ ਰੋਸ਼ਨੀ ਪੈਂਦੀ ਹੈ ਤਾਂ ਆਸਮਾਨ ਵਿਚ ਰੰਗੀਨ ਰੋਸ਼ਨੀਆਂ ਚਮਕਣ ਲੱਗਦੀਆਂ ਹਨ। ਇਨ੍ਹਾਂ ਰੋਸ਼ਨੀਆਂ ਨੂੰ ਹੀ ਨੌਰਦਨ ਲਾਈਟ ਕਿਹਾ ਜਾਂਦਾ ਹੈ। ਇਨ੍ਹਾਂ ਦਾ ਆਕਾਰ 20 ਕਿਲੋਮੀਟਰ ਤੋਂ ਲੈ ਕੇ 640 ਕਿਲੋਮੀਟਰ ਤੱਕ ਹੁੰਦਾ ਹੈ।
ਕੈਨੇਡਾ ਦੇ ਇਲਾਵਾ ਇਹ ਨੌਰਦਨ ਲਾਈਟ ਅਲਾਸਕਾ, ਨਾਰਵੇ, ਆਈਸਲੈਂਡ, ਸਵੀਡਨ, ਸਾਈਬੇਰੀਆ, ਅਤੇ ਗ੍ਰੀਨਲੈਂਡ ਵਿਚ ਵੀ ਦਿਖਾਈ ਦਿੰਦੀ ਹੈ।
ਘਾਨਾ 'ਚ ਗੈਸ ਸਟੇਸ਼ਨ 'ਤੇ ਹੋਇਆ ਭਿਆਨਕ ਧਮਾਕਾ
NEXT STORY