ਲਾਹੌਰ (ਬਿਊਰੋ)— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇੱਥੇ ਦੋ ਭੈਣਾਂ ਸਮੇਤ ਤਿੰਨ ਲੜਕੀਆਂ 'ਤੇ ਐਸਿਡ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਤਿੰਨੇ ਲੜਕੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਜਾਣਕਾਰੀ ਮੁਤਾਬਕ ਇਸ ਹਮਲੇ ਦਾ ਕਾਰਨ ਲੜਕੀ ਵੱਲੋਂ ਆਪਣੇ ਅੰਕਲ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾਉਣਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭੈਣਾਂ ਅਤੇ ਉਸ ਦੀ ਸਹੇਲੀ ਯੂਨੀਵਰਸਿਟੀ ਵਿਦਿਆਰਥਣ ਹਨ। ਉਹ ਤਿੰਨੇ ਗੁਜਰਾਤ ਦੇ ਡਾਂਗ ਜ਼ਿਲੇ ਵਿਚ ਬੱਸ ਅੱਡੇ 'ਤੇ ਖੜ੍ਹੀਆਂ ਸਨ, ਜਦੋਂ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਦੇ ਐਸਿਡ ਹਮਲਾ ਕਰ ਦਿੱਤਾ। ਐਸਿਡ ਕਾਰਨ ਲੜਕੀਆਂ ਦੇ ਚਿਹਰੇ ਅਤੇ ਬਾਹਵਾਂ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ।
ਡਾਂਗ ਪੁਲਸ ਥਾਣੇ ਦੇ ਐੱਸ. ਐੱਚ. ਓ. ਅਮੀਰ ਅੱਬਾਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਹਮਲਾ ਕਰਨ ਵਾਲਾ ਵਿਅਕਤੀ ਲੜਕੀਆਂ ਦਾ ਅੰਕਲ ਸੀ। ਇਕ ਹੋਰ ਦੋਸ਼ੀ ਦੀ ਪਛਾਣ ਅੰਕਲ ਦੇ ਦੋਸਤ ਦੇ ਰੂਪ ਵਿਚ ਹੋਈ ਹੈ। ਪੁਲਸ ਦੇ ਇਸ ਬਿਆਨ ਦਾ ਸਮਰਥਨ ਪੀੜਤ ਲੜਕੀਆਂ ਨੇ ਵੀ ਕੀਤਾ ਹੈ। ਪੁਲਸ ਮੁਤਾਬਕ ਇਨ੍ਹਾਂ ਲੜਕੀਆਂ ਵਿਚੋਂ ਇਕ ਨੇ ਅੰਕਲ ਵੱਲੋਂ ਕੀਤੇ ਵਿਆਹ ਦੇ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ, ਜਿਸ ਕਾਰਨ ਇਹ ਹਮਲਾ ਹੋਇਆ। ਪੁਲਸ ਨੇ ਅੱਗੇ ਕਿਹਾ ਕਿ ਅੰਕਲ ਅਤੇ ਉਸ ਦਾ ਦੋਸਤ ਹਾਲੇ ਵੀ ਫਰਾਰ ਹਨ ਜਦਕਿ ਤੀਜੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਪੁਲਸ ਇੰਸਪੈਕਟਰ ਜਨਰਲ ਆਰਿਫ ਨਵਾਜ਼ ਨੇ ਇਸ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਆਦੇਸ਼ ਦਿੱਤੇ ਹਨ।
ਬ੍ਰੈਸਟ ਕੈਂਸਰ ਨਾਲ ਜੁੜੇ ਪ੍ਰੋਟੀਨ ਦੀ ਹੋਈ ਪਛਾਣ: ਅਧਿਐਨ
NEXT STORY