ਨਿਊਯਾਰਕ (ਰਾਜ ਗੋਗਨਾ)- ਕੈਲੀਫੋਰਨੀਆ ਦੇ ਲਾਸ ਏਂਜਲਸ ਵਿੱਚ ਪਿਛਲੇ 7 ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ। ਅਦਾਕਾਰਾ ਪ੍ਰੀਤੀ ਜ਼ਿੰਟਾ ਵੀ ਇਸ ਸਮੇਂ ਲਾਸ ਏਂਜਲਸ ਵਿਚ ਹੈ, ਜੋ ਕਿ ਇਸ ਅੱਗ ਦੀ ਇੱਕ ਚਸ਼ਮਦੀਦ ਗਵਾਹ ਬਣੀ ਹੈ। ਪ੍ਰੀਤੀ ਦਾ ਵਿਆਹ ਲਾਸ ਏਂਜਲਸ ਦੇ ਇਕ ਵਿੱਤੀ ਵਿਸ਼ਲੇਸ਼ਕ ਜੀਨ ਗੁਡਨਫ ਨਾਲ ਹੋਇਆ ਹੈ। ਹਾਲਾਂਕਿ ਪ੍ਰੀਤੀ ਨੇ ਆਪਣੀ ਪੋਸਟ 'ਚ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਸੁਰੱਖਿਅਤ ਹੈ।
ਇਹ ਵੀ ਪੜ੍ਹੋ: ਹੁਣ ਬਜ਼ੁਰਗਾਂ ਦੀ ਦੇਖਭਾਲ ਲਈ ਰੋਬੋਟ ਹੋਣਗੇ ਤਾਇਨਾਤ
ਅਦਾਕਾਰਾ ਨੇ ਐਕਸ 'ਤੇ ਇਕ ਪੋਸਟ 'ਚ ਲਿਖਿਆ, ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਅੱਗ ਸਾਡੇ ਆਂਢ-ਗੁਆਂਢ ਤੱਕ ਪਹੁੰਚ ਜਾਵੇਗੀ। ਸਾਡੇ ਦੋਸਤਾਂ ਅਤੇ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਵੇਗਾ। ਅਸਮਾਨ ਤੋਂ ਸੁਆਹ ਡਿੱਗ ਰਹੀ ਹੈ ਅਤੇ ਡਰ ਹੈ ਕਿ ਜੇਕਰ ਹਵਾ ਦੀ ਦਿਸ਼ਾ ਬਦਲ ਗਈ ਤਾਂ ਕੀ ਹੋਵੇਗਾ। ਪ੍ਰੀਤੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਹ ਅਤੇ ਉਸਦਾ ਪਰਿਵਾਰ ਸੁਰੱਖਿਅਤ ਹੈ। ਨਾਲ ਹੀ ਉਨ੍ਹਾਂ ਨੇ ਅੱਗ ਬੁਝਾਉਣ ਵਿੱਚ ਲੱਗੇ ਲੋਕਾਂ ਦਾ ਧੰਨਵਾਦ ਵੀ ਕੀਤਾ ਅਤੇ ਪ੍ਰਾਰਥਨਾ ਕੀਤੀ ਕਿ ਸਥਿਤੀ ਜਲਦੀ ਹੀ ਸੁਧਰ ਜਾਵੇ ਅਤੇ ਸਭ ਕੁਝ ਦੁਬਾਰਾ ਆਮ ਹੋ ਜਾਵੇ।
ਇਹ ਵੀ ਪੜ੍ਹੋ: ਛੋਟੀ ਉਮਰ 'ਚ ਹੀ ਵਾਲ ਕਿਉਂ ਹੋਣ ਲੱਗਦੇ ਹਨ ਸਫੈਦ?
ਇੱਥੇ ਦੱਸ ਦੇਈਏ ਕਿ ਕੈਲੀਫੋਰਨੀਆ ਦੇ ਲਾਸ ਏਂਜਲਸ ਸ਼ਹਿਰ ਦੇ ਜੰਗਲਾਂ ਵਿੱਚ ਲੱਗੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ 26 ਹੋ ਗਈ ਹੈ। 2 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ ਅਤੇ 36,000 ਏਕੜ ਤੋਂ ਵੱਧ ਜ਼ਮੀਨ ਅੱਗ ਦੀ ਲਪੇਟ ਵਿਚ ਆ ਗਈ ਹੈ। ਕਈ ਫ਼ਿਲਮੀ ਸਿਤਾਰੇ ਅਤੇ ਸਿਆਸਤਦਾਨ ਇਸ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ PR ਅਰਜ਼ੀਆਂ 'ਤੇ ਰੋਕ ਵਿਚਕਾਰ ਵਧੀ ‘Super Visa’ ਦੀ ਮੰਗ
NEXT STORY