ਮਾਂਟਰੀਅਲ— ਕੈਨੇਡਾ ਦੇ ਏਅਰਪੋਰਟਾਂ 'ਤੇ ਹੁਣ 'ਫਲਾਈਟ ਕਲੇਮ' ਯਾਨੀ ਕਿ ਮੁਸਾਫਰਾਂ ਨੂੰ ਮੁਆਵਜ਼ਾ ਦੇਣ ਵਾਲੀਆਂ ਮੁਹਿੰਮਾਂ ਦੇ ਵਿਗਿਆਪਨ ਨਹੀਂ ਦਿਖਾਈ ਦੇਣਗੇ। ਮਾਂਟਰੀਅਲ ਏਅਰਪੋਰਟ ਤੋਂ ਇਸ ਮੁਹਿੰਮ ਸੰਬੰਧੀ ਵਿਗਿਆਪਨ ਹਟਾ ਦਿੱਤੇ ਗਏ ਅਤੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਨੇ ਵੀ ਅਜਿਹੇ ਵਿਗਿਆਪਨ ਲਗਾਉਣ ਤੋਂ ਇਨਕਾਰ ਕਰ ਦਿੱਤਾ। ਇਸ ਮੁਹਿੰਮ ਦੇ ਜਨਰਲ ਮੈਨੇਜਰ ਜੈਕਬ ਚਾਰਬੋਨੀਊ ਨੇ ਕਿਹਾ ਕਿ ਉਹ ਯਾਤਰੀਆਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰ ਰਹੇ ਸਨ ਅਤੇ ਦੁੱਖਦਾਈ ਹੈ ਕਿ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕੈਨੇਡੀਅਨ ਹਵਾਈ ਯਾਤਰੀਆਂ ਨੂੰ ਆਪਣੇ ਮੁਆਵਜ਼ੇ ਦੇ ਹੱਕਾਂ ਬਾਰੇ ਪਤਾ ਨਹੀਂ ਹੈ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਫਲਾਈਟਸ ਦੇ ਲੇਟ ਹੋਣ, ਰੱਦ ਹੋਣ ਅਤੇ ਓਵਰਬੁੱਕ ਹੋਣ 'ਤੇ ਕਿੰਨੇਂ ਮੁਵਆਜ਼ੇ ਦੀ ਮੰਗ ਕਰ ਸਕਦੇ ਹਨ? 'ਫਲਾਈਟ ਕਲੇਮ' ਕੰਪਨੀ ਮੁਸਾਫਰਾਂ ਦੀ ਥਾਂ 'ਤੇ ਉਨ੍ਹਾਂ ਦੇ ਕੇਸ ਲੜਦੀ ਹੈ ਅਤੇ ਉਨ੍ਹਾਂ ਦੀ ਸ਼ਰਤ ਮੁਆਵਜ਼ੇ ਦੀ ਰਕਮ ਦਾ 25 ਫੀਸਦੀ ਹਿੱਸਾ ਲੈਣੀ ਹੁੰਦੀ ਹੈ। ਆਪਣੀ ਕੰਪਨੀ ਨੂੰ ਪਰਮੋਟ ਕਰਨ ਲਈ 'ਫਲਾਈਟ ਕਲੇਮ' ਨੇ ਇਕ ਵੀਡੀਓ ਵਿਗਿਆਪਨ ਤਿਆਰ ਕੀਤਾ ਹੈ, ਜੋ ਯਾਤਰੀਆਂ ਨੂੰ ਜਾਣਕਾਰੀ ਦਿੰਦਾ ਹੈ ਕਿ ਉਹ 1800 ਡਾਲਰ ਤੱਕ ਦਾ ਮੁਆਵਜ਼ਾ ਲੈ ਸਕਦਾ ਹੈ ਅਤੇ ਆਪਣੇ ਕੇਸ ਲੜਨ ਲਈ ਕੰਪਨੀ ਨਾਲ ਸੰਪਰਕ ਕਰ ਸਕਦਾ ਹੈ। ਅਪ੍ਰੈਲ ਮਹੀਨੇ ਵਿਚ ਇਸ ਕੰਪਨੀ ਨੇ ਮਾਂਟਰੀਅਲ ਦੇ ਏਅਰਪੋਰਟ 'ਤੇ ਇਨ੍ਹਾਂ ਵਿਗਿਆਪਨਾਂ ਨੂੰ ਚਲਾਉਣ ਲਈ 73000 ਡਾਲਰ ਤੱਕ ਦਾ ਸਮਝੌਤਾ ਕੀਤਾ ਸੀ। ਇਸ ਸਮਝੌਤੇ ਅਧੀਨ ਬੀਤੇ ਹਫਤੇ ਹੀ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਦੇ ਖਤਮ ਹੋਣ ਤੋਂ ਚਾਰ ਦਿਨ ਪਹਿਲਾਂ ਹੀ ਏਅਰਪੋਰਟ ਨੇ ਇਸ ਨੂੰ ਬੰਦ ਕਰ ਦਿੱਤਾ। ਏਅਰਪੋਰਟ ਦੀ ਵਿਗਿਆਪਨ ਏਜੰਸੀ ਵੱਲੋਂ ਭੇਜੀ ਗਈ ਈਮੇਲ ਮੁਤਾਬਕ ਏਅਰਲਾਈਨਾਂ ਵੱਲੋਂ ਪਾਏ ਜਾ ਰਹੇ ਦਬਾਅ ਕਾਰਨ ਇਸ ਵਿਗਿਆਪਨ ਮੁਹਿੰਮ ਨੂੰ ਬੰਦ ਕੀਤਾ ਗਿਆ। ਹਾਲਾਂਕਿ ਮਾਂਟਰੀਅਲ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਕੋਈ ਮੰਗ ਨਹੀਂ ਕੀਤੀ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਏਅਰਪੋਰਟ ਦਾ ਹੀ ਫੈਸਲਾ ਹੈ।
ਨਾਸਾ ਨੇ ਲੱਭੇ ਧਰਤੀ ਵਰਗੇ 10 ਨਵੇਂ ਗ੍ਰਹਿ, ਹੋ ਸਕਦਾ ਹੈ ਪਾਣੀ
NEXT STORY