ਜਲੰਧਰ (ਪੁਨੀਤ)–ਜਲੰਧਰ ਵਿਚ ਸ਼ੁਰੂ ਕੀਤੇ ਗਏ 'ਈਜ਼ੀ ਰਜਿਸਟ੍ਰੇਸ਼ਨ' ਸਿਸਟਮ ਤਹਿਤ ਬੀਤੇ ਦਿਨ 111 ਰਜਿਸਟਰੀਆਂ ਕੀਤੀਆਂ ਗਈਆਂ। ਨਵੀਂ ਕੋਸ਼ਿਸ਼ ਨੇ ਜਾਇਦਾਦ ਰਜਿਸਟ੍ਰੇਸ਼ਨ ਦੀ ਦਿਸ਼ਾ ਵਿਚ ਕ੍ਰਾਂਤੀਕਾਰੀ ਬਦਲਾਅ ਲਿਆ ਦਿੱਤਾ ਹੈ। ਇਸ ਤਹਿਤ ਬਿਨਾਂ ਲਾਈਨਾਂ ਅਤੇ ਦਿੱਕਤਾਂ ਦੇ ਲੋਕ ਆਸਾਨੀ ਨਾਲ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਰਵਾ ਸਕਦੇ ਹਨ। ਇਸ ਤਹਿਤ ਰਜਿਸਟਰੀ ਕਰਵਾਉਣ ਲਈ ਸਿਰਫ਼ ਆਨਲਾਈਨ ਅਪਲਾਈ ਕਰਨਾ ਹੋਵੇਗਾ, ਇਸ ਤੋਂ ਬਾਅਦ ਤੈਅ ਸਮੇਂ ’ਤੇ ਸਬ-ਰਜਿਸਟਰਾਰ ਦਫ਼ਤਰ ਪਹੁੰਚ ਕੇ ਕੁਝ ਹੀ ਮਿੰਟਾਂ ਵਿਚ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਪੂਰੀ ਕਰ ਦਿੱਤੀ ਜਾਵੇਗੀ। ਇਹ ਪਹਿਲ ਨਾ ਸਿਰਫ਼ ਪ੍ਰਕਿਰਿਆ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਉਂਦੀ ਹੈ, ਸਗੋਂ ਲੋਕਾਂ ਦਾ ਕੀਮਤੀ ਸਮਾਂ ਵੀ ਬਚਾਉਂਦੀ ਹੈ। ਹੁਣ ਨਾਗਰਿਕਾਂ ਨੂੰ ਲੰਮੀਆਂ ਲਾਈਨਾਂ ਵਿਚ ਖੜ੍ਹੇ ਹੋਣ ਅਤੇ ਕਈ ਦਿਨਾਂ ਤਕ ਚੱਕਰ ਲਾਉਣ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ

ਇਸ ਨਵੀਂ ਪ੍ਰਣਾਲੀ ਦੇ ਪਹਿਲੇ ਹੀ ਦਿਨ 111 ਦਸਤਾਵੇਜ਼ ਸਫ਼ਲਤਾਪੂਰਵਕ ਰਜਿਸਟਰਡ ਕਰਦਿਆਂ ਰਜਿਸਟਰੀਆਂ ਕੀਤੀਆਂ ਗਈਆਂ। ਇਨ੍ਹਾਂ ਵਿਚੋਂ 72 ਦਸਤਾਵੇਜ਼ ਸਬ-ਰਜਿਸਟਰਾਰ-1 ਅਤੇ 39 ਦਸਤਾਵੇਜ਼ ਸਬ-ਰਜਿਸਟਰਾਰ-2 ਦੇ ਦਫ਼ਤਰ ਨਾਲ ਸਬੰਧਤ ਸਨ। ਡੀ. ਸੀ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਹ ਪ੍ਰਣਾਲੀ ਜਲੰਧਰ ਦੇ ਨਾਗਰਿਕਾਂ ਨੂੰ ਉੱਚ ਗੁਣਵੱਤਾ ਵਾਲੀ, ਪਾਰਦਰਸ਼ੀ ਅਤੇ ਸਮਾਂਬੱਧ ਸੇਵਾਵਾਂ ਦੇਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਹੁਣ ਬਿਨੈਕਾਰ ਖੁਦ ਆਪਣੀ ਡੀਡ ਤਿਆਰ ਕਰਕੇ ਉਸ ਨੂੰ ਆਨਲਾਈਨ ਅਪਲੋਡ ਕਰ ਸਕਦੇ ਹਨ ਅਤੇ 48 ਘੰਟਿਆਂ ਅੰਦਰ ਮਨਜ਼ੂਰੀ ਪ੍ਰਾਪਤ ਕਰ ਸਕਦੇ ਹਨ। ਆਨਲਾਈਨ ਤੋਂ ਬਾਅਦ ਬਿਨੈਕਾਰ ਲਈ ਏ. ਸੀ. ਵੇਟਿੰਗ ਏਰੀਆ, ਟੋਕਨ ਸਿਸਟਮ ਅਤੇ ਆਨ ਸਪਾਟ ਡਰਾਫਟਿੰਗ ਸੁਵਿਧਾ ਦੇ ਨਾਲ ਕੁਝ ਹੀ ਮਿੰਟਾਂ ਵਿਚ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਦਾ ਬਦਲ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab: ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਿਵਲ ਹਸਪਤਾਲ 'ਚ ਲਾਸ਼ ਨੂੰ ਲੈ ਕੇ ਮਚਿਆ ਬਵਾਲ
ਡੀਡ ਰਾਈਟਰ ਦੀ ਸੇਵਾ ਵੀ ਹੋਵੇਗੀ ਉਪਲੱਬਧ
ਸਬ-ਰਜਿਸਟਰਾਰ ਜਲੰਧਰ-1 ਦਮਨਬੀਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਡੀਡ ਲਿਖਣ ਵਿਚ ਪ੍ਰੇਸ਼ਾਨੀ ਹੁੰਦੀ ਹੈ, ਉਹ ਆਫ਼ਿਸ ਵਿਚ ਉਪਲੱਬਧ ਡੀਡ ਰਾਈਟਰ ਦੀਆਂ ਸੇਵਾਵਾਂ ਮਾਮੂਲੀ ਫ਼ੀਸ ’ਤੇ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਈ-ਸਟੈਂਪ ਦੀ ਸੁਵਿਧਾ ਦੇ ਨਾਲ ਹੁਣ ਪੂਰੀ ਪ੍ਰਕਿਰਿਆ ਤੇਜ਼ ਅਤੇ ਆਸਾਨ ਹੋ ਗਈ ਹੈ। ਇਹ ਪ੍ਰਣਾਲੀ ਪੰਜਾਬ ਸਰਕਾਰ ਦੀ ਉਸ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਜਿਸ ਵਿਚ ਨਾਗਰਿਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਤੇਜ਼, ਪਾਰਦਰਸ਼ੀ ਅਤੇ ਭਰੋਸੇਮੰਦ ਸੇਵਾਵਾਂ ਦੇਣ ਦਾ ਸੰਕਲਪ ਲਿਆ ਗਿਆ ਹੈ।
ਡੀਡ ਸਹਾਇਤਾ ਕੇਂਦਰ ਤੋਂ ਸੇਲ ਡੀਡ ਕਰਵਾਓ ਤਿਆਰ
ਜ਼ਿਲ੍ਹਾ ਮਾਲੀਆ ਅਧਿਕਾਰੀ ਨਵਦੀਪ ਭੋਗਲ ਨੇ ਦੱਸਿਆ ਕਿ ਨਾਗਰਿਕਾਂ ਨੂੰ ਡੀਡ ਸਹਾਇਤਾ ਕੇਂਦਰ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ, ਜਿਥੇ ਮਾਮੂਲੀ ਫੀਸ ’ਤੇ ਤਜਰਬੇਕਾਰ ਮਾਹਿਰ ਸੇਲ ਡੀਡ ਤਿਆਰ ਕਰਨ ਵਿਚ ਮਦਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਹੀ ਦਿਨ ਜਿਸ ਤਰ੍ਹਾਂ ਲੋਕਾਂ ਨੇ ਇਸ ਪ੍ਰਣਾਲੀ ਨੂੰ ਅਪਣਾਇਆ, ਉਹ ਵੱਡੀ ਸਫ਼ਲਤਾ ਹੈ।
ਇਹ ਵੀ ਪੜ੍ਹੋ: ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
48 ਘੰਟਿਆਂ ਵਿਚ ਡੀਡ ਨੂੰ ਮਿਲੇਗੀ ਮਨਜ਼ੂਰੀ
‘ਈਜ਼ੀ ਰਜਿਸਟ੍ਰੇਸ਼ਨ’ ਤਹਿਤ ਲੰਮੀਆਂ ਲਾਈਨਾਂ ਤੋਂ ਛੁਟਕਾਰਾ ਮਿਲੇਗਾ, ਪੂਰੀ ਪ੍ਰਕਿਰਿਆ ਵਿਚ ਪਾਰਦਰਸ਼ਿਤਾ, 48 ਘੰਟਿਆਂ ਵਿਚ ਡੀਡ ਨੂੰ ਮਨਜ਼ੂਰੀ, ਆਨਲਾਈਨ ਅਪਲਾਈ ਅਤੇ ਈ-ਸਟੈਂਪ ਦੀ ਸੁਵਿਧਾ, ਦਫਤਰ ਵਿਚ ਸਿਰਫ ਕੁਝ ਮਿੰਟਾਂ ਵਿਚ ਰਜਿਸਟ੍ਰੇਸ਼ਨ, ਟੋਕਨ ਸਿਸਟਮ ਅਤੇ ਏ. ਸੀ. ਵੇਟਿੰਗ ਏਰੀਏ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ। ਉਕਤ ‘ਈਜ਼ੀ ਰਜਿਸਟ੍ਰੇਸ਼ਨ’ ਪ੍ਰਣਾਲੀ ਨਾ ਸਿਰਫ਼ ਸੂਬੇ ਦੀਆਂ ਡਿਜੀਟਲ ਪ੍ਰਸ਼ਾਸਨਿਕ ਸਮਰੱਥਾਵਾਂ ਨੂੰ ਦਰਸਾਉਂਦੀ ਹੈ, ਸਗੋਂ ਇਹ ਲੋਕਾਂ ਨੂੰ ਆਸਾਨ, ਪਾਰਦਰਸ਼ੀ ਅਤੇ ਤੇਜ਼ ਸੇਵਾ ਸਾਬਿਤ ਹੋਵੇਗੀ। ਇਹ ਬਦਲਾਅ ਨਿਸ਼ਚਿਤ ਤੌਰ ’ਤੇ ਪ੍ਰਸ਼ਾਸਨਿਕ ਸੁਧਾਰ ਦੀ ਦਿਸ਼ਾ ਵਿਚ ਇਕ ਇਤਿਹਾਸਕ ਕਦਮ ਹੈ।
ਇਹ ਵੀ ਪੜ੍ਹੋ: ਫਿਰ ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸੈਰ ਕਰ ਰਹੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਕੈਬਨਿਟ 'ਚ ਨਵੇਂ ਮੰਤਰੀ ਦੀ ENTRY, ਸੰਜੀਵ ਅਰੋੜਾ ਨੇ ਚੁੱਕੀ ਸਹੁੰ (ਵੀਡੀਓ)
NEXT STORY