ਮੈਲਬੌਰਨ— ਜੇਕਰ ਤੁਸੀਂ ਆਪਣੇ ਖਾਣੇ 'ਚ ਜ਼ਿਆਦਾ ਮਿਰਚਾਂ ਦੇ ਸ਼ੌਕੀਨ ਹੋ ਤਾਂ ਇਹ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਇਕ 15 ਸਾਲ ਲੰਬੀ ਸਟੱਡੀ ਦੇ ਮੁਤਾਬਕ ਹਰ ਰੋਜ਼ 50 ਗ੍ਰਾਮ ਤੋਂ ਜ਼ਿਆਦਾ ਮਿਰਚ ਦੇ ਸੇਵਨ ਨਾਲ ਡਿਮੇਂਸ਼ੀਆ ਦਾ ਖਤਰਾ ਵਧ ਜਾਂਦਾ ਹੈ। ਇਸ ਬੀਮਾਰੀ ਕਾਰਨ ਯਾਦਦਾਸ਼ਤ 'ਤੇ ਗਹਿਰਾ ਅਸਰ ਪੈਂਦਾ ਹੈ।
55 ਸਾਲ ਤੋਂ ਜ਼ਿਆਦਾ ਉਮਰ ਦੇ 4,582 ਚੀਨੀ ਨਾਗਰਿਕਾਂ 'ਤੇ ਇਹ ਅਧਿਐਨ ਕੀਤਾ ਗਿਆ ਸੀ। ਇਸ ਅਧਿਐਨ ਤੋਂ ਪਤਾ ਲੱਗਿਆ ਕਿ 50 ਗ੍ਰਾਮ ਤੋਂ ਜ਼ਿਆਦਾ ਮਿਰਚਾਂ ਖਾਣ ਵਾਲੇ ਇਨ੍ਹਾਂ ਲੋਕਾਂ ਦੀ ਕਾਗਨਿਟਿਵ ਫੰਕਸ਼ਨਿੰਗ 'ਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ। ਨਿਊਟ੍ਰੀਏਂਟਸ ਜਨਰਲ 'ਚ ਪਬਲਿਸ਼ ਹੋਏ ਅਧਿਐਨ ਮੁਤਾਬਕ ਜ਼ਿਆਦਾ ਮਿਰਚਾਂ ਖਾਣ ਵਾਲੇ ਪਤਲੇ ਲੋਕਾਂ ਦੀ ਯਾਦਦਾਸ਼ਤ 'ਚ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ।
ਕਤਰ ਯੂਨੀਵਰਸਿਟੀ ਤੋਂ ਜੁਮਿਨ ਸ਼ੀ ਦੀ ਅਗਵਾਈ 'ਚ ਕੀਤੇ ਗਏ ਇਸ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਰੋਜ਼ਾਨਾ 50 ਗ੍ਰਾਮ ਤੋਂ ਜ਼ਿਆਦਾ ਮਿਰਚਾਂ ਖਾਣ ਵਾਲੇ ਲੋਕਾਂ ਦੀ ਯਾਦ ਰੱਖਣ ਦੀ ਸਮਰਥਾ 'ਚ ਗਿਰਾਵਟ ਤੇ ਖਰਾਬ ਕਾਗਨਿਟਿਵ ਫੰਕਸ਼ਨਿੰਗ ਦਾ ਜੋਖਿਮ ਲਗਭਗ ਦੁਗਣਾ ਸੀ। ਜੁਮਿਨ ਨੇ ਕਿਹਾ ਕਿ ਸਾਡੇ ਪਿਛਲੇ ਅਧਿਐਨਾਂ 'ਚ ਪਾਇਆ ਗਿਆ ਸੀ ਕਿ ਮਿਰਚ ਦਾ ਸੇਵਨ ਸਰੀਰ ਦੇ ਵਜ਼ਨ ਤੇ ਬਲੱਡ ਪ੍ਰੈਸ਼ਰ ਦੇ ਲਈ ਫਾਇਦੇਮੰਦ ਪਾਇਆ ਗਿਆ। ਹਾਲਾਂਕਿ ਇਸ ਅਧਿਐਨ 'ਚ ਅਸੀਂ 55 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਵਿਅਸਕਾਂ 'ਤੇ ਇਸ ਦਾ ਉਲਟ ਅਸਰ ਦੇਖਿਆ ਗਿਆ।
ਚੀਨ 'ਚ ਲੈਂਡਸਲਾਈਡ ਕਾਰਨ 15 ਹਲਾਕ, 30 ਲਾਪਤਾ
NEXT STORY