ਲੰਡਨ-ਬ੍ਰਿਟੇਨ ਦੀ ਸਰਕਾਰ ਦੀ ਟੀਕਾਕਰਨ 'ਤੇ ਸਲਾਹ ਦੇਣ ਵਾਲੀ ਸੰਸਥਾ ਵੱਲ਼ੋਂ 12-15 ਸਾਲ ਦੀ ਉਮਰ ਵਰਗ ਦੇ ਬੱਚਿਆਂ ਨੂੰ ਸਿਹਤ ਕਾਰਨਾਂ ਨਾਲ ਟੀਕਾ ਨਾ ਦੇਣ ਦਾ ਫੈਸਲਾ ਕਰਨ ਤੋਂ ਬਾਅਦ ਦੇਸ਼ ਦੇ ਮੁੱਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਇਸ 'ਤੇ ਆਪਣੀ ਸਲਾਹ ਦੇਣਗੇ। ਟੀਕਾਕਰਨ 'ਤੇ ਸੁੰਤਤਰ ਸੰਯੁਕਤ ਕਮੇਟੀ (ਜੇ.ਸੀ.ਵੀ.ਆਈ.) ਨੇ ਕਿਹਾ ਕਿ ਇਸ ਉਮਰ ਵਰਗ ਦੇ ਸਾਰੇ ਸਿਹਤਮੰਦ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਦੇਣ ਦਾ ਲਾਭ 'ਨਾਕਾਫੀ' ਹਨ।ਕਮੇਟੀ ਨੇ ਸੁਝਾਅ ਦਿੱਤਾ ਕਿ 12 ਤੋਂ 15 ਸਾਲ ਦੀ ਉਮਰ ਦੇ ਬਿਮਾਰ ਬੱਚਿਆਂ ਨੂੰ ਕੋਰੋਨਾ ਰੋਕੂ ਟੀਕਾ ਦਿੱਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਅਮਰੀਕਾ 'ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ
ਜੇ.ਸੀ.ਵੀ.ਆਈ. ਦੇ ਪ੍ਰਧਾਨ ਵੇਈ ਸ਼ੇਨ ਲਿਮ ਨੇ ਕਿਹਾ ਕਿ ਜੇ.ਸੀ.ਵੀ.ਆਈ. ਦਾ ਵਿਚਾਰ ਹੈ ਕਿ 12 ਤੋਂ 15 ਸਾਲ ਦੀ ਉਮਰ ਦੇ ਸਿਹਤਮੰਦ ਬੱਚਿਆਂ ਨੂੰ ਕੋਰੋਨਾ ਦਾ ਟੀਕਾ ਦੇਣ ਦਾ ਲਾਭ, ਇਸ ਦੇ ਨੁਕਸਾਨ ਨਾਲ ਮਾਮੂਲੀ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਵਧਾਨੀ ਨਾਲ ਭਰਿਆ ਰਵੱਈਆ ਅਪਣਾਉਂਦੇ ਹੋਏ, ਇਸ ਸਮੇਂ ਇਸ ਉਮਰ ਵਰਗ ਦੇ ਬੱਚਿਆਂ ਲਈ ਕੋਵਿਡ-19 ਟੀਕਾਕਰਨ ਲਈ ਲਾਭ ਦਾ ਇਹ ਅੰਤਰ ਬਹੁਤ ਘੱਟ ਹੈ।
ਇਹ ਵੀ ਪੜ੍ਹੋ : 'ਅਮਰੀਕਾ 'ਚ ਅਫਗਾਨਿਸਤਾਨ ਤੋਂ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਲਿਆਂਦਾ ਗਿਆ ਵਾਪਸ'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਅਮਰੀਕਾ 'ਚ ਅਫਗਾਨਿਸਤਾਨ ਤੋਂ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਲਿਆਂਦਾ ਗਿਆ ਵਾਪਸ'
NEXT STORY