ਕਾਬੁਲ- ਅਫਗਾਨਿਸਤਾਨ ਦੇ ਕੰਧਾਰ ਅਤੇ ਹੇਲਮੰਡ ਸੂਬੇ ਵਿਚ ਫੌਜ ਦੀ ਕਾਰਵਾਈ ਵਿਚ 13 ਤਾਲਿਬਾਨੀ ਅੱਤਵਾਦੀ ਮਾਰੇ ਗਏ ਹਨ।
ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਮੰਤਰਾਲੇ ਵਲੋਂ ਜਾਰੀ ਬਿਆਨ ਮੁਤਾਬਕ ਕੰਧਾਰ ਸੂਬੇ ਦੇ ਮੈਵਾਂਡ ਜ਼ਿਲ੍ਹੇ ਵਿਚ ਸੋਮਵਾਰ ਦੀ ਰਾਤ ਫ਼ੌਜ ਨਾਲ ਝੜਪ ਵਿਚ 9 ਅੱਤਵਾਦੀ ਮਾਰੇ ਗਏ। ਇਸੇ ਸ਼ਾਮ ਹੇਲਮੰਡ ਸੂਬੇ ਦੇ ਮਾਰਜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਦੇ ਗਸ਼ਤੀ ਦਲ ਨਾਲ ਝੜਪ ਵਿਚ ਚਾਰ ਅੱਤਵਾਦੀਆਂ ਦੀ ਮੌਤ ਹੋ ਗਈ। ਬਿਆਨ ਮੁਤਾਬਕ ਸੁਰੱਖਿਆ ਫੌਜ ਨੇ ਕਾਫੀ ਮਾਤਰਾ ਵਿਚ ਹਥਿਆਰ, ਧਮਾਕਾਖੇਜ਼ ਪਦਾਰਥ ਅਤੇ ਹੋਰ ਵਸਤਾਂ ਬਰਾਮਦ ਕੀਤੀਆਂ ਹਨ।
ਅਮਰੀਕਾ ਦੇ 7ਵੇਂ ਰਾਸ਼ਟਰਪਤੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਹੋ ਸਕਦੀ ਹੈ 10 ਸਾਲ ਦੀ ਕੈਦ
NEXT STORY