ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨੀਆਂ ਦੇ ਲਗਾਤਾਰ ਹਮਲਿਆਂ ਅਤੇ ਦਹਿਸ਼ਤ ਵਿਚਕਾਰ ਅਫਗਾਨ ਸੈਨਾ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ।ਅਫਗਾਨ ਸੁਰੱਖਿਆ ਬਲਾਂ ਨੇ ਸੰਘਰਸ਼ ਵਿਚ ਤਾਲਿਬਾਨ ਦੇ 2 ਹਾਈ ਪ੍ਰੋਫਾਈਲ ਨੇਤਾ ਮਾਰ ਦਿੱਤੇ ਹਨ।ਜਾਣਕਾਰੀ ਮੁਤਾਬਕ ਜਜਾਨ ਸੂਬੇ ਵਿਚ ਸੁਰੱਖਿਆ ਬਲਾਂ ਨਾਲ ਸੰਘਰਸ਼ ਵਿਚ ਜਿੱਥੇ ਤਾਲਿਬਾਨ ਦਾ ਪ੍ਰਮੁੱਖ ਮੈਂਬਰ ਮੁੱਲਾ ਸ਼ਫੀਕ ਮਾਰਿਆ ਗਿਆ ਉੱਥੇ ਸੈਨਾ ਨੇ ਪਖਤੀਆਂ ਵਿਚ ਤਾਲਿਬਾਨ ਦੇ ਉਪ ਮਿਲਟਰੀ ਪ੍ਰਮੁੱਖ ਅਬਦੁੱਲ ਹੱਕ ਓਮਾਰੀ ਨੂੰ ਮਾਰ ਦਿੱਤਾ।
ਟੋਲੋ ਨਿਊਜ਼ ਮੁਤਾਬਕ ਸੂਬਾਈ ਗਵਰਨਰ ਦੇ ਇਕ ਬੁਲਾਰੇ ਮੁਹੰਮਦ ਰਜ਼ਾ ਗਫੂਰੀ ਨੇ ਐਤਵਾਰ ਨੂੰ ਦੱਸਿਆ ਕਿ ਮੁੱਲਾ ਸ਼ਫੀਕ ਸ਼ੇਬਰਘਨ-ਮਜਾਰ ਹਾਈਵੇਅ 'ਤੇ ਸੁਰੱਖਿਆ ਚੌਂਕੀਆਂ 'ਤੇ ਹਮਲਾ ਕਰਨ ਮਗਰੋਂ ਮਾਰਿਆ ਗਿਆ। ਗਫੂਰੀ ਨੇ ਕਿਹਾ,''ਮੁੱਲਾ ਸ਼ਫੀਕ ਸੂਬੇ ਦੇ ਫੈਜਾਬਾਦ ਜ਼ਿਲ੍ਹੇ ਵਿਚ ਸਰਕਾਰੀ ਬਲਾਂ ਖ਼ਿਲਾਫ਼ ਅੱਤਵਾਦੀ ਗਤੀਵਿਧੀਆਂ ਵਿਚ ਸਾਮਲ ਸੀ ਅਤੇ ਉਹ ਜ਼ਿਲ੍ਹੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।'' ਟੋਲੋ ਨਿਊਜ਼ ਮੁਤਾਬਕ ਭਾਵੇਂਕਿ ਤਾਲਿਬਾਨ ਨੇ ਹੁਣ ਤੱਕ ਸੰਘਰਸ਼ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਅਬਦੁੱਲ ਹੱਕ ਓਮਾਰੀ ਤਾਲਿਬਾਨ ਨੇਤਾ ਦਾ ਬੇਟਾ ਸੀ, ਜੋ ਦੋਹਾ ਵਿਚ ਤਾਲਿਬਾਨ ਵਾਰਤਾ ਦਲ ਦਾ ਵੀ ਹਿੱਸਾ ਹੈ।
ਪੜ੍ਹੋ ਇਹ ਅਹਿਮ ਖਬਰ -ਡ੍ਰੈਗਨ ਦੀ ਨਵੀਂ ਚਾਲ, ਆਪਣੇ ਸੂਬੇ 'ਚ ਕੱਟੜਪੰਥੀਆਂ ਨੂੰ ਕੁਚਲਣ ਲਈ ਤਾਲਿਬਾਨ ਤੋਂ ਮੰਗੀ ਮਦਦ
ਲੰਬੇ ਸਮੇਂ ਤੋ ਚੱਲ ਰਹੇ ਅਫਗਾਨਿਸਤਾਨ ਵਿਚ ਤਾਲਿਬਾਨੀਆਂ ਦੀ ਦਹਿਸ਼ਤ ਦੇ ਬਾਅਦ ਅਫਗਾਨ ਸੈਨਾ ਲਈ ਅਸਲ ਵਿਚ ਇਹ ਵੱਡੀ ਉਪਲਬਧੀ ਹੈ। ਅਫਗਾਨਿਸਾਤਨ ਦੇ ਇਕ ਅਖ਼ਬਾਰ ਸੰਗਠਨ ਨੇ ਟਵੀਟ ਦੀ ਇਕ ਲੜੀ ਵਿਚ ਤਾਲਿਬਾਨ ਵਾਰਤਾ ਦਲ ਦੇ ਮੈਂਬਰ ਅਨਸ ਹੱਕਾਨੀ, ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਤੇ ਕਿਹਾ ਕਿ ਦੋਹਾ ਵਿਚ ਤਾਲਿਬਾਨ ਵਾਰਤਾਕਾਰ ਮੁਹੰਮਦ ਨਬੀ ਓਮਾਰੀ ਦਾ ਬੇਟਾ ਅਬਦੁੱਲ ਹੱਕ ਓਮਾਰੀ ਅਫਗਾਨ ਸੁਰੱਖਿਆ ਬਲਾਂ ਖ਼ਿਲਾਫ਼ ਸਿੱਧੀ ਗੋਲੀਬਾਰੀ ਵਿਚ ਮਾਰਿਆ ਗਿਆ।
ਤਾਲਿਬਾਨ ਨੂੰ ਸਮਰਥਨ ਕਰਨ ’ਤੇ ਪਾਕਿਸਤਾਨ ਦੇ ਖ਼ਿਲਾਫ ਦੁਨੀਆ ਭਰ ’ਚ ਪ੍ਰਦਰਸ਼ਨ
NEXT STORY