ਕਾਬੁਲ— ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜੀਆਂ ਦੀ ਵਾਪਸੀ ਮਗਰੋਂ ਤਾਲਿਬਾਨ ਆਪਣੇ ਪੈਰ ਪਸਾਰ ਰਿਹਾ ਹੈ। ਅਫ਼ਗਾਨ ਸੁਰੱਖਿਆ ਫੋਰਸ ਇਕੱਲੇ ਅੱਤਵਾਦੀਆਂ ਦਾ ਸਾਹਮਣਾ ਕਰ ਰਹੇ ਹਨ। ਕਰੀਬ 200 ਜ਼ਿਲ੍ਹਿਆਂ ’ਤੇ ਕੰਟਰੋਲ ਸਥਾਪਤ ਕਰਨ ਵਾਲੇ ਤਾਲਿਬਾਨ ਨੂੰ ਹੁਣ ਫ਼ੌਜ ਵਲੋਂ ਕਰਾਰਾ ਜਵਾਬ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ 4 ਦਿਨਾਂ ਵਿਚ ਅਫ਼ਗਾਨਿਸਤਾਨ ਵਿਚ ਇਕ ਵਾਰ ਫਿਰ ਤੋਂ ਫ਼ੌਜ ਨੇ ਤਾਲਿਬਾਨ ਕੰਟਰੋਲ ਵਾਲੇ ਜ਼ਿਲ੍ਹਿਆਂ ’ਤੇ ਕਬਜ਼ਾ ਖੋਹਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਤਾਲਿਬਾਨ ਨੂੰ ਕਾਫੀ ਜ਼ਿਆਦਾ ਨੁਕਸਾਨ ਵੀ ਪੁੱਜਾ ਹੈ। ਅਫਗਾਨ ਮੀਡੀਆ ਮੁਤਾਬਕ ਅਫਗਾਨ ਫ਼ੌਜੀਆਂ ਨੂੰ ਅਮਰੀਕਾ ਤੋਂ ਵੀ ਮਦਦ ਮਿਲ ਰਹੀ ਹੈ ਅਤੇ ਤਾਲਿਬਾਨ ’ਤੇ ਹਵਾਈ ਹਮਲੇ ਵੀ ਕੀਤੇ ਜਾ ਰਹੇ ਹਨ।
ਅਫ਼ਗਾਨ ਸੁਰੱਖਿਆ ਫੋਰਸ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 4 ਦਿਨਾਂ ਵਿਚ ਕਰੀਬ 950 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਡਿਗਾਇਆ ਹੈ ਅਤੇ 500 ਤੋਂ ਵਧੇਰੇ ਅੱਤਵਾਦੀ ਇਸ ਆਪਰੇਸ਼ਨ ਦੌਰਾਨ ਜ਼ਖਮੀ ਹੋਏ ਹਨ। ਅਫ਼ਗਾਨ ਫ਼ੌਜ ਅਤੇ ਤਾਲਿਬਾਨ ਵਿਚਾਲੇ 20 ਤੋਂ ਜ਼ਿਆਦਾ ਸੂਬਿਆਂ ਅਤੇ 9 ਸ਼ਹਿਰਾਂ ਵਿਚ ਸੰਘਰਸ਼ ਚੱਲ ਰਿਹਾ ਹੈ। ਤਾਲਿਬਾਨ ਕਬਜ਼ਾ ਕਈ ਜ਼ਿਲ੍ਹਿਆਂ ਤੋਂ ਵਾਪਸ ਫ਼ੌਜ ਆਪਣੇ ਕੰਟਰੋਲ ਵਿਚ ਲੈਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਹੀ ਹੈ। ਅਫ਼ਗਾਨ ਮੀਡੀਆ ਮੁਤਾਬਕ ਕੰਧਾਰ ’ਤੇ ਇਕ ਵਾਰ ਫਿਰ ਫ਼ੌਜ ਆਪਣਾ ਕੰਟਰੋਲ ਬਣਾਉਣ ਵਾਲੀ ਹੈ ਅਤੇ ਕੰਧਾਰ ’ਚ ਜ਼ਿਆਦਾਤਰ ਤਾਲਿਬਾਨੀ ਅੱਤਵਾਦੀ ਮਾਰੇ ਜਾ ਚੁੱਕੇ ਹਨ।
ਅਫ਼ਗਾਨਿਸਤਾਨ ਗ੍ਰਹਿ ਮੰਤਰਾਲਾ ਮੁਤਾਬਕ ਅਫ਼ਗਾਨ ਸੁਰੱਖਿਆ ਫੋਰਸ ਨੇ ਪਿਛਲੇ 12 ਘੰਟਿਆਂ ਵਿਚ ਪਰਵਾਨ ਦੇ ਸੋਰਖ-ਏ-ਪਰਸਾ ਜ਼ਿਲ੍ਹੇ ਅਤੇ ਗਜ਼ਨੀ ਦੇ ਮੇਲਸਤਾਨ ਜ਼ਿਲ੍ਹੇ ’ਤੇ ਫਿਰ ਤੋਂ ਕਬਜ਼ਾ ਕਰ ਲਿਆ ਹੈ। ਓਧਰ ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਸੁਰੱਖਿਆ ਫੋਰਸਾਂ ਨੇ ਸਿਰਫ 24 ਘੰਟਿਆਂ ਵਿਚ ਵੱਖ-ਵੱਖ ਸੂਬਿਆਂ ਵਿਚ 262 ਤਾਲਿਬਾਨ ਅੱਤਵਾਦੀਆਂ ਨੂੰ ਮਾਰ ਡਿਗਾਇਆ। ਸੁਰੱਖਿਆ ਫੋਰਸਾਂ ਨੇ ਕਿਹਾ ਕਿ ਮੁਹਿੰਮ ਦੌਰਾਨ 176 ਅੱਤਵਾਦੀ ਜ਼ਖਮੀ ਹੋਏ ਅਤੇ 21 ਆਈ. ਈ. ਡੀ. ਨੂੰ ਨਕਾਰਾ ਕਰ ਦਿੱਤਾ ਗਿਆ।
ਸਕਾਟਲੈਂਡ: ਕੋਪ 26 ਲਈ ਪੁਲਸ ਦੇ ਫਰੰਟਲਾਈਨ ਅਧਿਕਾਰੀਆਂ ਦੀ ਗਿਣਤੀ ਕੀਤੀ 'ਦੁੱਗਣੀ'
NEXT STORY