ਕਾਬੁਲ - ਅਫਗਾਨਿਸਤਾਨ ਸਰਕਾਰ ਨੇ ਮੰਗਲਵਾਰ ਨੂੰ 900 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ। ਇਸ ਸਾਲ ਦੀ ਸ਼ੁਰੂਆਤ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤਾ ਕਰਨ ਤੋਂ ਬਾਅਦ ਪਹਿਲੀ ਵਾਰ ਇੰਨੀ ਗਿਣਤੀ ਵਿਚ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਮਝੌਤੇ ਵਿਚ ਕੈਦੀਆਂ ਦੀ ਅਦਲੀ-ਬਦਲੀ ਦਾ ਪ੍ਰਾਵਧਾਨ ਵੀ ਸੀ।
ਅਫਗਾਨਿਸਤਾਨ ਸਰਕਾਰ ਨੇ ਇਹ ਐਲਾਨ ਤਾਲਿਬਾਨ ਦੇ ਨਾਲ 3 ਦਿਨ ਲਈ ਐਲਾਨ ਜੰਗਬੰਦੀ ਦੀ ਮਿਆਦ ਖਤਮ ਹੋਣ ਤੋਂ ਬਾਅਦ ਕੀਤਾ ਹੈ। ਤਾਲਿਬਾਨ ਨੇ ਮੁਸਲਮਾਨਾਂ ਦੇ ਸਭ ਤੋਂ ਵੱਡੇ ਤਿਓਹਾਰ 'ਈਦ' ਮੌਕੇ 3 ਦਿਨ ਤੱਕ ਜੰਗਬੰਦੀ ਰੱਖਣ ਦਾ ਐਲਾਨ ਕੀਤਾ ਸੀ। ਅਫਗਾਨਿਸਤਾਨ ਸਰਕਾਰ ਵੱਲੋਂ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤੇ ਜਾਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਹਿੰਸਾ ਵਿਚ ਕਮੀ ਆਵੇਗੀ ਕਿਉਂਕਿ ਤਾਲਿਬਾਨ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਉਹ ਜੰਗਬੰਦੀ ਵਧਾਉਣ 'ਤੇ ਵਿਚਾਰ ਕਰ ਰਹੇ ਹਨ।
ਚੀਨ ਤੋਂ ਆਸਟ੍ਰੇਲੀਆ ਨੂੰ ਬਚਾਉਣ ਲਈ ਆਪਣੇ ਕਮਾਂਡੋ ਭੇਜ ਰਿਹੈ ਅਮਰੀਕਾ
NEXT STORY