ਕਾਬੁਲ— ਅੱਜ ਜਿੱਥੇ ਔਰਤਾਂ ਹਰ ਖੇਤਰ ਵਿਚ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ, ਉੱਥੇ ਅੱਜ ਵੀ ਅਜਿਹੇ ਦੇਸ਼ ਹਨ, ਜਿੱਥੇ ਕੁੜੀਆਂ ਨੂੰ ਪਿਆਰ ਕਰਨ ਦੀ ਇਜਾਜ਼ਤ ਵੀ ਨਹੀਂ ਹੈ ਤੇ ਅਜਿਹਾ ਕਰਨ ਵਾਲੀ ਔਰਤ ਨੂੰ ਸ਼ਰ੍ਹੇਆਮ ਤਾਲਿਬਾਨੀ ਸਜ਼ਾ ਦਿੱਤੀ ਜਾਂਦੀ ਹੈ। ਅਫਗਾਨਿਸਤਾਨ ਦੇ ਪੱਛਮੀ ਸੂਬੇ ਵਿਚ ਇਕ ਔਰਤ ਦਾ ਚਰਿੱਤਰ ਘਟੀਆ ਦੱਸਦੇ ਹੋਏ ਉਸ ਨੂੰ ਲੋਕਾਂ ਦੀ ਭੀੜ ਵਿਚ ਸ਼ਰ੍ਹੇਆਮ 100 ਬੈਂਤ ਮਾਰੇ ਗਏ। ਔਰਤ 'ਤੇ ਦੋਸ਼ ਹੈ ਕਿ ਉਸ ਨੂੰ ਇਕ ਪੁਰਸ਼ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਗਿਆ ਸੀ।
ਵੀਡੀਓ ਵਿਚ ਇਕ ਬੁਰਕੇ ਵਾਲੀ ਔਰਤ ਜ਼ਮੀਨ 'ਤੇ ਸਿਰ ਝੁਕਾਈ ਬੈਠੀ ਹੈ ਤੇ ਇਕ ਵਿਅਕਤੀ ਉਸ ਦੇ ਬੈਂਤ ਮਾਰਦਾ ਦਿਖਾਈ ਦੇ ਰਿਹਾ ਹੈ। ਜਦੋਂ ਕਿ ਲੋਕ ਘੇਰਾ ਬਣਾ ਕੇ ਕੁਰਸੀਆਂ 'ਤੇ ਬੈਠ ਕੇ ਇਸ ਦਾ ਤਮਾਸ਼ਾ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਅੱਜ ਵੀ ਸ਼ਰੀਆ ਕਾਨੂੰਨ ਨੂੰ ਸਥਾਨਕ ਸਰਕਾਰਾਂ ਦਾ ਸਮਰਥਨ ਪ੍ਰਾਪਤ ਹੈ, ਜਿਸ ਦੇ ਅਧੀਨ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਅੱਤਵਾਦੀਆਂ ਨਾਲ ਹਮਦਰਦੀ ਰੱਖਦੇ ਸੀ ਦੋ ਭਾਰਤੀਆਂ, ਯੂਏਈ ਨੇ ਕੀਤਾ ਡਿਪੋਰਟ
NEXT STORY