ਨਵੀਂ ਦਿੱਲੀ/ ਰਿਆਦ— ਯੂ. ਏ. ਈ. 'ਚੋਂ ਦੋ ਭਾਰਤੀਆਂ ਨੂੰ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨਾਲ ਹਮਦਰਦੀ ਰੱਖਣ ਕਰਕੇ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਹਾਂ ਭਾਰਤੀਆਂ 'ਤੇ ਆਈ. ਐੱਸ. ਆਈ. ਐੱਸ. ਦੀ ਵਿਚਾਰਾਂ ਤੋਂ ਪ੍ਰਭਾਵਿਤ ਹੋਣ ਦੇ ਦੋਸ਼ ਸਨ। ਸਾਊਦੀ ਅਧਿਕਾਰੀ ਦੋਹਾਂ ਭਾਰਤੀਆਂ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਕੀਤੀਆਂ ਗਈਆਂ ਐਕਟੀਵਿਟੀਜ਼ ਨੂੰ ਦੇਖ ਕੇ ਇਸ ਨਤੀਜੇ 'ਤੇ ਪਹੁੰਚੇ।
ਦੋਵੇਂ ਭਾਰਤੀ ਕੇਰਲ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਹਾਂ ਨੂੰ 29 ਅਗਸਤ ਨੂੰ ਭਾਰਤ ਭੇਜਿਆ ਗਿਆ। ਉਹ ਯੂ. ਏ. ਈ. ਵਿਚ ਗ੍ਰਿਫਤਾਰ ਕੀਤੇ ਗਏ ਉਨ੍ਹਾਂ 10 ਲੋਕਾਂ ਵਿਚ ਸ਼ਾਮਲ ਸਨ, ਜਿਹੜੇ ਆਈ. ਐੱਸ. ਆਈ. ਐੱਸ. ਨਾਲ ਜੁੜੀਆਂ ਪ੍ਰੋਪੇਗੈਂਡਾ ਵੀਡੀਓਜ਼ ਅਤੇ ਹੋਰ ਸਮੱਗਰੀ ਫੇਸਬੁੱਕ 'ਤੇ ਸ਼ੇਅਰ ਕਰਦੇ ਸਨ। ਜਾਂਚ ਤੋਂ ਬਾਅਦ ਦੋਵੇਂ ਭਾਰਤੀ ਸਹੀ ਪਾਏ ਗਏ ਪਰ ਫਿਰ ਵੀ ਦੋਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਪਾਕਿਸਤਾਨ 'ਚ 31 ਅੱਤਵਾਦੀ ਕੀਤੇ ਢੇਰ
NEXT STORY