ਮੁਕੇਰੀਆਂ (ਨਾਗਲਾ) : ਮੁਕੇਰੀਆਂ ਇਲਾਕੇ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਜ਼ਦੀਕੀ ਪਿੰਡ ਵਿਖੇ 18 ਸਾਲਾ ਪ੍ਰਵਾਸੀ ਕੁੜੀ ਨਾਲ ਦਰਿੰਦਿਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਇਖ 18 ਸਾਲਾ ਪ੍ਰਵਾਸੀ ਕੁੜੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਹੀ ਨਹੀਂ, ਜਬਰ-ਜ਼ਨਾਹ ਕਰਨ ਤੋਂ ਬਾਅਦ ਉਨ੍ਹਾਂ ਨੇ ਕੁੜੀ ਦਾ ਕਤਲ ਵੀ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਨਜ਼ਦੀਕੀ ਸ਼ੈਲਰ 'ਚ ਕੰਮ ਕਰਦੀ ਕੁੜੀ ਦੀ ਲਾਸ਼ ਨਗਨ ਹਾਲਤ 'ਚ ਮਿਲੀ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਲੋਕ ਸਭਾ ਉਮੀਦਵਾਰ ਨੇ ਚੋਣ ਲੜਨ ਤੋਂ ਕੀਤਾ ਇਨਕਾਰ, ਟਿਕਟ ਵੀ ਕੀਤੀ ਵਾਪਸ
ਉਨ੍ਹਾਂ ਕਿਹਾ ਕਿ ਲੜਕੀ ਨਾਲ ਬਲਾਤਕਾਰ ਹੋਇਆ ਜਾਂ ਨਹੀਂ ਇਸ ਬਾਰੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਲੜਕੀ ਦਾ ਅਜੇ ਤੱਕ ਕੋਈ ਵਾਰਿਸ ਨਹੀਂ ਮਿਲਿਆ। ਪਰ ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 302, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- 'ਹਮ ਡੂਬ ਗਏ ਤੋ ਕਿਆ ਹੁਆ, ਤੁਮਹੇਂ ਭੀ ਨਾ ਪਾਰ ਜਾਨੇ ਦੇਂਗੇ', ਮੁੰਬਈ ਦੀ ਜਿੱਤ ਨੇ ਹੈਦਰਾਬਾਦ ਦਾ ਰਾਹ ਕੀਤਾ ਔਖਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਨੇ ਉਜਾੜਿਆ ਇਕ ਹੋਰ ਘਰ, 4 ਦਿਨਾਂ ਬਾਅਦ ਪਿੰਡ ਦੀਆਂ ਮੜ੍ਹੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼
NEXT STORY