ਬੀਜਿੰਗ (ਭਾਸ਼ਾ) : ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਵੀਰਵਾਰ ਨੂੰ ਹੋਣ ਵਾਲੀ ਇਕ ਬੈਠਕ ਵਿਚ ਅਫਗਾਨ ਸ਼ਾਂਤੀ ਪ੍ਰਕਿਰਿਆ ’ਤੇ ਚਰਚਾ ਕਰਨਗੇ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਬੁਲਾਰੇ ਨੇ ਆਪਣੀ ਜਾਣਕਾਰੀ ਦੌਰਾਨ ਕਿਹਾ, ‘3 ਦੇਸ਼ਾਂ ਦੇ ਮੰਤਰੀ ਅਫਗਾਨਿਸਤਾਨ ਵਿਚ ਸੁਲ੍ਹਾ ਪ੍ਰਕਿਰਿਆ, ਤਿੰਨ ਪੱਖੀ ਵਿਹਾਰਕ ਸਹਿਯੋਗ ਦੇ ਨਾਲ-ਨਾਲ ਅੱਤਵਾਦ ਨਾਲ ਲੜਨ ’ਤੇ ਚਰਚਾ ਕਰਨਗੇ। ਤਿੰਨ ਪੱਖੀ ਵਾਰਤਾ ਤੰਤਰ 3 ਦੇਸ਼ਾਂ ਵਿਚਾਲੇ ਆਪਸੀ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਇਕ ਮਹੱਤਵਪੂਰਨ ਮੰਚ ਹੈ।’ ਬੁਲਾਰੇ ਨੇ ਕਿਹਾ ਕਿ ਅਮਰੀਕਾ ਅਤੇ ਨਾਟੋ ਗਠਬੰਧਨ ਫ਼ੌਜੀਆਂ ਦੀ ਵਾਪਸੀ ਨੇ ਆਫਗਾਨਿਸਤਾਨ ਵਿਚ ਵਿਕਾਸ ਨੂੰ ਅਨਿਸ਼ਚਿਤ ਬਣਾ ਦਿੱਤਾ ਹੈ। ਉਨ੍ਹਾਂ ਨੇ ਆਗਾਮੀ ਬੈਠਕ ਦੇ ਸਕਾਰਾਤਮਕ ਨਤੀਜਿਆਂ ’ਤੇ ਚੀਨ ਦਾ ਵਿਸ਼ਵਾਸ ਵੀ ਪ੍ਰਗਟ ਕੀਤਾ।
ਚੀਨ, ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਤਿੰਨ ਪੱਖੀ ਗੱਲਬਾਤ ਸੰਧੀ 2017 ਵਿਚ ਚੀਨੀ ਪੱਖ ਦੀ ਪਹਿਲ ’ਤੇ ਬਣਾਇਆ ਗਈ ਸੀ। ਇਸ ਤੋਂ ਪਹਿਲਾਂ 18 ਮਈ ਨੂੰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਅਫਗਾਨਿਸਤਾਨ ਨੂੰ ਚੀਨ ਵਿਚ ਅੰਤਰ-ਅਫਗਾਨ ਵਾਰਤਾ ਆਯੋਜਿਤ ਕਰਨ ਦੀ ਪੇਸ਼ਕਸ਼ ਕੀਤੀ ਸੀ।
ਸਕਾਟਲੈਂਡ: 17 ਸਾਲ ਪਹਿਲਾਂ ਪੱਬ 'ਚ ਚੋਰੀ ਹੋਇਆ ਬਟੂਆ ਮੁੜ ਮਿਲਿਆ
NEXT STORY