ਵਾਸ਼ਿੰਗਟਨ (ਵਾਰਤਾ): ਯੂਕਰੇਨ ਵਿਚ ਸ਼ਰਨ ਲੈਣ ਵਾਲੇ 44 ਅਫਗਾਨੀਆਂ ਦੇ ਇਕ ਸਮੂਹ ਨੇ ਰੂਸ ਨਾਲ ਵੱਧਦੇ ਤਣਾਅ ਦੇ ਵਿਚਕਾਰ ਕੀਵ ਛੱਡਣ ਦਾ ਫ਼ੈਸਲਾ ਲਿਆ ਹੈ। ਇਹਨਾਂ ਨਾਗਰਿਕਾਂ ਨੇ ਅਫਗਾਨਿਸਤਾਨ ਵਿਚ ਅਗਸਤ ਦੇ ਮੱਧ ਤੋਂ ਸੱਤਾ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਸਤੰਬਰ 2021 ਵਿਚ ਉੱਥੋਂ ਬਚ ਕੇ ਨਿਕਲਣ ਦੇ ਬਾਅਦ ਯੂਕਰੇਨ ਵਿਚ ਸ਼ਰਨ ਲਈ ਸੀ। ਵਾਸ਼ਿੰਗਟਨ ਪੋਸਟ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੇ ਰੂਸ ਨਾਲ ਮਿਲਟਰੀ ਸਹਿਯੋਗ ਦਾ ਕੀਤਾ 'ਵਾਅਦਾ'
ਰਿਪੋਰਟ ਦੇ ਅਨੁਸਾਰ ਕਤਰ ਏਅਰਵੇਜ਼ ਦੇ ਇੱਕ ਜਹਾਜ਼ ਵਿੱਚ ਨੌਂ ਅਫਗਾਨ ਪਰਿਵਾਰ ਕਤਰ ਦੀ ਰਾਜਧਾਨੀ ਦੋਹਾ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਦੇ ਅਮਰੀਕਾ ਵਿੱਚ ਸੰਭਾਵਿਤ ਦਾਖਲੇ ਦੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਅਫਗਾਨਾਂ ਦੇ ਇਸ ਸਮੂਹ ਨੇ ਸਤੰਬਰ 2021 ਵਿੱਚ ਤਾਲਿਬਾਨ ਦੇ ਸ਼ਾਸਨ ਵਿੱਚ ਗੰਭੀਰ ਖ਼ਤਰੇ ਦੇ ਮੱਦੇਨਜ਼ਰ ਯੂਕਰੇਨ ਵਿੱਚ ਸ਼ਰਨ ਲਈ ਸੀ। ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ, ਜਿਸ ਕਾਰਨ ਅਮਰੀਕਾ ਦੀ ਹਮਾਇਤ ਵਾਲੀ ਸਰਕਾਰ ਡਿੱਗ ਗਈ ਸੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਦੇਸ਼ ਛੱਡ ਕੇ ਵੱਖ-ਵੱਖ ਦੇਸ਼ਾਂ ਵਿਚ ਸ਼ਰਨ ਲਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਬੈਲਜ਼ੀਅਮ 'ਚ ਕਰਮਚਾਰੀਆਂ ਨੂੰ ਮਿਲੇਗਾ 3 ਦਿਨ ਦਾ ਵੀਕੈਂਡ! ਨਾਲ ਮਿਲਣਗੇ ਇਹ ਅਧਿਕਾਰ
ਤਾਲਿਬਾਨ ਦੀ ਦਹਿਸ਼ਤ ਤੋਂ ਦੇਸ਼ ਛੱਡ ਕੇ ਹੋਰ ਦੇਸ਼ਾਂ ਵਿਚ ਜਾਣ ਵਾਲਿਆਂ ਨੂੰ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਨਾਲ-ਨਾਲ ਕਈ ਯੂਰਪੀ ਦੇਸ਼ਾਂ ਨੇ ਵੱਡੀ ਗਿਣਤੀ 'ਚ ਸ਼ਰਨ ਦਿੱਤੀ ਹੈ। ਸ਼ਰਨ ਦੇਣ ਵਾਲੇ ਦੇਸ਼ਾਂ 'ਚ ਯੂਕਰੇਨ ਵੀ ਸ਼ਾਮਲ ਸੀ, ਜਿੱਥੇ ਇਨ੍ਹੀਂ ਦਿਨੀਂ ਰੂਸ ਵੱਲੋਂ ਹਮਲੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜਰਮਨ ਡਿਕਸ਼ਨਰੀ ਨੇ 'ਯਹੂਦੀ' ਦੀ ਪਰਿਭਾਸ਼ਾ 'ਚ ਕੀਤੀ ਤਬਦੀਲੀ
ਬ੍ਰਿਟੇਨ 'ਚ ਦੂਜੇ ਤੂਫ਼ਾਨ 'ਯੂਨਿਸ' ਦੀ ਚਿਤਾਵਨੀ ਜਾਰੀ, ਭਿਆਨਕ ਤਬਾਹੀ ਦਾ ਖਦਸ਼ਾ
NEXT STORY