ਕਰਾਕਸ (ਏਜੰਸੀ): ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਰੂਸ ਨਾਲ ‘ਮਜ਼ਬੂਤਫ਼ੌਜੀ ਸਹਿਯੋਗ’ ਦਾ ਵਾਅਦਾ ਕੀਤਾ ਹੈ। ਅਧਿਕਾਰੀਆਂ ਵਿਚਾਲੇ ਬੁੱਧਵਾਰ ਨੂੰ ਉੱਚ ਪੱਧਰੀ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਨੇ ਵੈਨੇਜ਼ੁਏਲਾ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਸੰਕਟ ਦਾ ਹੱਲ ਲੱਭਣ ਲਈ ਗੱਲਬਾਤ ਕੀਤੀ ਸੀ। ਮਾਦੁਰੋ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਸੀਂ ਸ਼ਕਤੀਸ਼ਾਲੀ ਫ਼ੌਜੀ ਸਹਿਯੋਗ ਦੀ ਸਮੀਖਿਆ ਕੀਤੀ ਹੈ ਅਤੇ ਅਸੀਂ ਸ਼ਾਂਤੀ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਅਸੀਂ ਰੂਸ ਨਾਲ ਸ਼ਕਤੀਸ਼ਾਲੀ ਫ਼ੌਜੀ ਸਹਿਯੋਗ ਦਾ ਰਾਹ ਖੋਲ੍ਹ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਅਫਗਾਨਿਸਤਾਨ ’ਚ ਆਰਥਿਕਤਾ ਵੱਧ ਰਹੀ ਪਤਨ ਵੱਲ
ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਦੀ ਫ਼ੌਜੀ ਤਾਕਤ ਰੂਸ ਨਾਲ ਮਿਲ ਕੇ ਤਿਆਰੀ, ਸਿਖਲਾਈ ਅਤੇ ਸਹਿਯੋਗ ਨੂੰ ਅੱਗੇ ਵਧਾਵਾਂਗੇ। ਇਸ ਬਿਆਨ ਤੋਂ ਇਕ ਮਹੀਨਾ ਪਹਿਲਾਂ ਮਾਦੁਰੋ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਲੈ ਕੇ ਫੋਨ 'ਤੇ ਗੱਲਬਾਤ ਕੀਤੀ ਸੀ। ਰੂਸ ਦੇ ਉਪ ਪ੍ਰਧਾਨ ਮੰਤਰੀ ਯੂਰੀ ਬੋਰੀਸੋਵ ਅਤੇ ਵੈਨੇਜ਼ੁਏਲਾ ਦੇ ਪੈਟਰੋਲੀਅਮ ਮੰਤਰੀ ਤਾਰੇਕ ਅਲ-ਏਸਾਮੀ ਦੀ ਮੌਜੂਦਗੀ ਵਿੱਚ, ਮਾਦੁਰੋ ਨੇ ਕਿਹਾ ਕਿ ਬੁੱਧਵਾਰ ਦੀ ਬੈਠਕ ਵਿੱਚ ਆਰਥਿਕ, ਵਣਜ ਅਤੇ ਸੈਰ-ਸਪਾਟਾ ਨਾਲ ਜੁੜੇ ਵਿਸ਼ਿਆਂ 'ਤੇ ਵੀ ਚਰਚਾ ਹੋਈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦਾ ਦਾਅਵਾ, ਰੂਸ ਨੇ ਯੂਕਰੇਨ ਦੀ ਸਰਹੱਦ ਨੇੜੇ 7,000 ਤੋਂ ਵੱਧ ਹੋਰ ਸੈਨਿਕ ਕੀਤੇ ਤਾਇਨਾਤ
ਪਾਕਿ : ਪੇਸ਼ਾਵਰ 'ਚ ਸਿੱਖ ਹਕੀਮ ਨੂੰ ਮਾਰੀ ਗੋਲੀ, ਸੰਯੁਕਤ ਰਾਸ਼ਟਰ ਨੂੰ ਕੀਤੀ ਦਖਲ ਦੇਣ ਦੀ ਅਪੀਲ
NEXT STORY