ਕਾਬੁਲ : ਤਾਲਿਬਾਨ ਨੇ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਦੇ ਭਰਾ ਰੋਹੁੱਲਾਹ ਅਜ਼ੀਜ਼ੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਅਮਰੁੱਲਾ ਸਾਲੇਹ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਵਿਰੋਧੀ ਤਾਕਤਾਂ ਦੇ ਨੇਤਾਵਾਂ ਵਿੱਚੋਂ ਇੱਕ ਹਨ। ਅਜੀਜੀ ਦੇ ਹੱਤਿਆ ਦੀ ਪੁਸ਼ਟੀ ਉਨ੍ਹਾਂ ਦੇ ਭਤੀਜੇ ਨੇ ਸ਼ੁੱਕਰਵਾਰ ਨੂੰ ਕੀਤੀ ਹੈ। ਸਾਲੇਹ ਦੇ ਭਰਾ ਰੋਹੁੱਲਾਹ ਅਜ਼ੀਜ਼ੀ ਦੇ ਮਾਰੇ ਜਾਣ ਦੀ ਖ਼ਬਰ ਤਾਲਿਬਾਨ ਬਲਾਂ ਦੁਆਰਾ ਪੰਜਸ਼ੀਰ ਦੇ ਰਾਜਸੀ ਕੇਂਦਰ 'ਤੇ ਕਾਬੂ ਕਰਨ ਦੇ ਕੁੱਝ ਦਿਨਾਂ ਬਾਅਦ ਆਈ ਹੈ। ਪੰਜਸ਼ੀਰ ਤਾਲਿਬਾਨ ਖ਼ਿਲਾਫ਼ ਅਫਗਾਨਿਸਤਾਨ ਦਾ ਅੰਤਿਮ ਸੂਬਾ ਸੀ।
ਇਹ ਵੀ ਪੜ੍ਹੋ - UAE ਨੇ ਇਨ੍ਹਾਂ ਸ਼ਰਤਾਂ ਨਾਲ ਦਿੱਤੀ ਭਾਰਤ ਸਮੇਤ 15 ਦੇਸ਼ਾਂ ਤੋਂ ਲੋਕਾਂ ਨੂੰ ਵਾਪਸੀ ਦੀ ਮਨਜ਼ੂਰੀ
ਉਨ੍ਹਾਂ ਨੇ ਮੇਰੇ ਚਾਚਾ ਨੂੰ ਮਾਰ ਦਿੱਤਾ, ਇਬਾਦੁੱਲਾ ਸਾਲੇਹ ਨੇ ਇੱਕ ਟੈਕਸਟ ਮੈਸੇਜ ਵਿੱਚ ਨਿਊਜ਼ ਏਜੰਸੀ ਨੂੰ ਦੱਸਿਆ। ਉਨ੍ਹਾਂ ਨੇ ਕੱਲ੍ਹ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਸਾਨੂੰ ਉਹ ਉਨ੍ਹਾਂ ਦੀ ਲਾਸ਼ ਨੂੰ ਦਫਨਾਉਣ ਵੀ ਨਹੀਂ ਦੇਣਗੇ। ਉਹ ਕਹਿੰਦੇ ਰਹੇ ਕਿ ਉਨ੍ਹਾਂ ਦਾ ਸਰੀਰ ਸੜ ਜਾਣਾ ਚਾਹੀਦਾ ਹੈ।
ਸਾਲੇਹ ਪੱਛਮੀ ਸਮਰਥਿਤ ਸਰਕਾਰ ਦੀ ਖੁਫੀਆ ਸੇਵਾ ਵਿੱਚ ਰਾਸ਼ਟਰੀ ਸੁਰੱਖਿਆ ਨਿਦੇਸ਼ਾਲਏ ਦੇ ਸਾਬਕਾ ਪ੍ਰਮੁੱਖ ਸਨ, ਜੋ ਪਿਛਲੇ ਮਹੀਨੇ ਤਬਾਹ ਹੋ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਕਸ: ਚੀਨ ਨੇ ਕੀਤੀ ਭਾਰਤ ਦੀ ਤਾਰੀਫ਼, ਕਿਹਾ- ਪ੍ਰਧਾਨਗੀ ਦੌਰਾਨ ਭਾਰਤ ਦਾ ਯੋਗਦਾਨ ਵਧੀਆ
NEXT STORY