ਇੰਟਰਨੈਸ਼ਨਲ ਡੈਸਕ: ਅਫਗਾਨਿਸਤਾਨ ਦੇ ਬਲਖ ਸੂਬੇ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕ ਜ਼ੋਰਦਾਰ ਧਮਾਕੇ ਵਿਚ 1 ਨਾਗਰਿਕ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਧਮਾਕਾ ਵੀਰਵਾਰ ਦੁਪਹਿਰ ਬਲਖ ਸੂਬੇ ਦੇ ਮਜ਼ਾਰ-ਏ-ਸ਼ਰੀਫ ਵਿਖੇ ਹੋਇਆ। ਬਲਖ ਪੁਲਸ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਇਕ ਸੁਰੱਖਿਆ ਸੂਤਰ ਨੇ ਦੱਸਿਆ, "ਬਲਖ ਸੂਬੇ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ ਵਿਚ ਵੀਰਵਾਰ ਦੁਪਹਿਰ ਹੋਏ ਧਮਾਕੇ ਵਿਚ ਘੱਟੋ-ਘੱਟ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਬਲਖ ਪੁਲਸ ਨੇ ਧਮਾਕੇ ਦੀ ਪੁਸ਼ਟੀ ਕੀਤੀ ਪਰ ਕਿਹਾ ਕਿ 4 ਨਾਗਰਿਕ ਜ਼ਖਮੀ ਹੋਏ ਹਨ।" ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅਫਗਾਨਿਸਤਾਨ ਦੀ ਰਾਜਧਾਨੀ ਵਿਚ ਸ਼ਕਤੀਸ਼ਾਲੀ ਧਮਾਕਾ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਪੌਸ਼ ਖੇਤਰ ਵਿਚ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿੱਥੇ ਰੱਖਿਆ ਮੰਤਰੀ ਸਮੇਤ ਕਈ ਸੀਨੀਅਰ ਸਰਕਾਰੀ ਅਧਿਕਾਰੀ ਰਹਿੰਦੇ ਹਨ। ਹਮਲੇ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਤੁਰੰਤ ਸੂਚਨਾ ਨਹੀਂ ਹੈ। ਗ੍ਰਹਿ ਮੰਤਰੀ ਮੀਰਵਾਇਸ ਸਟੈਨਿਕਜ਼ਈ ਨੇ ਕਿਹਾ ਕਿ ਧਮਾਕਾ ਸ਼ੇਰਪੁਰ ਖੇਤਰ ਵਿਚ ਹੋਇਆ, ਜੋ ਰਾਜਧਾਨੀ ਦੇ ਇਕ ਬਹੁਤ ਹੀ ਸੁਰੱਖਿਅਤ ਹਿੱਸੇ ਵਿਚ ਹੈ, ਜਿਸ ਨੂੰ ਗਰੀਨ ਜ਼ੋਨ ਵਜੋਂ ਜਾਣਿਆ ਜਾਂਦਾ ਹੈ। ਹਾਲ ਦੀ ਘੜੀ ਰਾਜਧਾਨੀ ਵਿਚ ਹੋਇਆ ਇਹ ਪਹਿਲਾ ਧਮਾਕਾ ਹੈ। ਕਿਸੇ ਨੇ ਵੀ ਤੁਰੰਤ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇਹ ਉਦੋਂ ਹੋਇਆ ਜਦੋਂ ਤਾਲਿਬਾਨ ਵਿਦਰੋਹੀ ਹਮਲਾਵਰ ਹੋ ਕੇ ਅੱਗੇ ਵਧ ਰਹੇ ਹਨ ਜੋ ਦੇਸ਼ ਦੇ ਦੱਖਣ ਅਤੇ ਪੱਛਮ ਵਿਚ ਸੂਬਾਈ ਰਾਜਧਾਨੀਆਂ 'ਤੇ ਦਬਾਅ ਬਣਾ ਰਹੇ ਹਨ।
ਤਾਲਿਬਾਨ ਦੇ ਨਿਸ਼ਾਨੇ 'ਤੇ ਅਫਗਾਨ ਸਿੱਖ, ਪਵਿੱਤਰ ਗੁਰਦੁਆਰੇ ਤੋਂ ਹਟਾਇਆ ਨਿਸ਼ਾਨ ਸਾਹਿਬ
NEXT STORY