ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਬਡਗਿਸ ਸੂਬੇ ਵਿਚ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 11 ਨਾਗਰਿਕਾਂ ਦੀ ਜਾਨ ਚਲੀ ਗਈ। ਅਬਕਾਰੀ ਜ਼ਿਲ੍ਹੇ ਦੇ ਗਵਰਨਰ ਖੁਦਾਦਦ ਤੈਅਬ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਬਡਘਿਸ ਸੂਬ ਦੇ ਅਬਕਾਮਾਰੀ ਜ਼ਿਲ੍ਹੇ ਵਿਚ ਸੜਕ ਕਿਨਾਰੇ ਵਾਪਰਿਆ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਸ਼ਾਮ ਕਰੀਬ 5 ਵਜੇ ਅਬਕਾਮਾਰੀ ਜ਼ਿਲ੍ਹੇ ਦੇ ਚਲੰਕ ਪਿੰਡ ਵਿਚ ਵਾਪਰੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤ 'ਚ ਕਿਸਾਨੀ ਸੰਘਰਸ਼ ਦੀ ਮਦਦ ਲਈ 1 ਲੱਖ ਡਾਲਰ ਤੋਂ ਵੱਧ ਰਾਸ਼ੀ ਇਕੱਠੀ
ਸਥਾਨਕ ਅਧਿਕਾਰੀਆਂ ਮੁਤਾਬਕ ਪੀੜਤਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਬਕਾਮਾਰੀ ਜ਼ਿਲ੍ਹੇ ਦੇ ਗਵਰਨਰ ਨੇ ਬੰਬਾਰੀ ਲਈ ਤਾਲਿਬਾਨੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਸਮੂਹ ਨੇ ਹਾਲੇ ਤੱਕ ਇਸ ਘਟਨਾ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇੱਥੇ ਦੱਸ ਦਈਏ ਕਿ ਕਈ ਮੋਰਚਿਆਂ 'ਤੇ ਅਫਗਾਨ ਬਲਾਂ ਅਤੇ ਤਾਲਿਬਾਨ ਵਿਚਾਲੇ ਜਾਰੀ ਸੰਘਰਸ਼ ਕਾਰਨ ਦੇਸ਼ ਵਿਚ ਹਿੰਸਾਵੱਧ ਗਈ ਹੈ। ਸੁਰੱਖਿਆ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ 10ਸੂਬਿਆਂ ਵਿਚ ਸਰਕਾਰੀ ਬਲਾਂ ਅਤੇ ਤਾਲਿਬਾਨ ਵਿਚਾਲੇ ਝੜਪਾਂ ਦੀ ਸੂਚਨਾ ਦਿੱਤੀ।
HIV ਪੀੜਤ ਔਰਤ ਕਰੀਬ 7 ਮਹੀਨੇ ਰਹੀ ਕੋਰੋਨਾ ਪਾਜ਼ੇਟਿਵ, ਵਾਇਰਸ ਨੇ 32 ਵਾਰ ਬਦਲਿਆ ਰੂਪ
NEXT STORY