ਕਾਬੁਲ (ਬਿਊਰੋ): ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਦੇ ਲੱਗਭਗ 35 ਦਿਨਾਂ ਬਾਅਦ ਅਫਗਾਨਿਸਤਾਨ ਵਿਚ ਦੁਬਾਰਾ ਸਕੂਲ ਖੁੱਲ੍ਹ ਰਹੇ ਹਨ। ਤਾਲਿਬਾਨ ਨੇ ਕਿਹਾ ਕਿ ਹਾਲੇ ਸਿਰਫ ਮੁੰਡੇ ਸਕੂਲ ਦਾ ਸਕਣਗੇ। ਕੁੜੀਆਂ ਦੇ ਸਕੂਲ ਜਾਣ ਨੂੰ ਲੈਕੇ ਤਾਲਿਬਾਨ ਨੇ ਹੁਣ ਤੱਕ ਕੁਝ ਸਾਫ ਨਹੀਂ ਕੀਤਾ ਹੈ ਜਿਸ ਕਾਰਨ ਕੁੜੀਆਂ ਸਕੂਲ ਨਹੀਂ ਜਾ ਪਾ ਰਹੀਆਂ। ਅਜਿਹੇ ਵਿਚ ਅਫਗਾਨਿਸਤਾਨ ਦੇ ਮੁੰਡੇ ਕੁੜੀਆਂ ਦੇ ਸਮਰਥਨ ਵਿਚ ਸਕੂਲ ਨਹੀਂ ਜਾ ਰਹੇ ਹਨ। ਉਹਨਾਂ ਨੇ ਖਤਰਨਾਕ ਤਾਲਿਬਾਨ ਲਈ ਇਕ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਹੈ।
ਪੜ੍ਹੋ ਇਹ ਅਹਿਮ ਖਬਰ -ਅਫਗਾਨਿਸਤਾਨ ਦੀਆਂ 7 ਮਹਿਲਾ ਤਾਇਕਵਾਂਡੋ ਖਿਡਾਰਣਾਂ ਨੇ ਆਸਟ੍ਰੇਲੀਆ 'ਚ ਲਈ ਸ਼ਰਨ
ਭਾਵੇਂਕਿ ਤਾਲਿਬਾਨ ਵੱਲੋਂ 12 ਸਾਲ ਤੱਕ ਦੀਆਂ ਕੁੜੀਆਂ ਨੂੰ ਸਕੂਲ ਜਾਣ ਦਿੱਤਾ ਜਾ ਰਿਹਾ ਹੈ ਪਰ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਨੂੰ ਮਾਸਿਕ ਧਰਮ ਆਦਿ ਦਾ ਹਵਾਲਾ ਦਿੰਦੇ ਹੋਏ ਸਕੂਲ ਤੋਂ ਦੂਰ ਕੀਤਾ ਜਾ ਰਿਹਾ ਹੈ। 18 ਸਾਲ ਦੇ ਰੋਹੁੱਲਾਹ ਨੇ ਕਿਹਾ ਕਿ ਮੈ ਤਾਲਿਬਾਨ ਵਿਚ ਆਪਣੀ ਅਸਹਿਮਤੀ ਜਤਾਉਂਦੇ ਹੋਏ ਕੁੜੀਆਂ ਦੇ ਸਕੂਲ ਜਾਣ ਤੋਂ ਮਨਾ ਕਰਨ ਦਾ ਵਿਰੋਧ ਕਰਨ ਲਈ ਅੱਜ ਸਕੂਲ ਨਹੀਂ ਗਿਆ ਸੀ। ਵਿਰੋਧ ਕਰ ਰਹੇ ਮੁੰਡਿਆਂ ਦਾ ਕਹਿਣਾ ਹੈ ਕਿ ਬੀਬੀਆਂ ਇਸੇ ਸਮਾਜ ਦਾ ਹਿੱਸਾ ਹਨ। ਕੁੜੀਆਂ ਨੂੰ ਸਕੂਲ ਤੋਂ ਦੂਰ ਰੱਖ ਕੇ ਤਾਲਿਬਾਨ ਨੇ ਸਾਬਤ ਕੀਤਾ ਹੈ ਕਿ ਉਹ ਬਦਲੇ ਨਹੀਂ ਹਨ। ਅਸੀਂ ਉਦੋਂ ਤੱਕ ਸਕੂਲ ਨਹੀਂ ਜਾਵਾਂਗੇ ਜਦੋਂ ਤੱਕ ਕੁੜੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਪੜ੍ਹੋ ਇਹ ਅਹਿਮ ਖਬਰ- ਕੋਵਿਸ਼ੀਲਡ ਵੈਕਸੀਨ ਨੂੰ UK ਨੇ ਦਿੱਤੀ ਮਨਜ਼ੂਰੀ, ਨਵੀਆਂ ਟ੍ਰੈਵਲ ਗਾਈਡਲਾਈਨਜ਼ ਜਾਰੀ
ਮਾਹਿਰਾਂ ਦੀ ਚਿਤਾਵਨੀ : ਅਗਲੇ 4 ਸਾਲਾਂ ’ਚ PAK ’ਤੇ ਚੀਨ ਦਾ ਹੋ ਜਾਵੇਗਾ ਕਬਜ਼ਾ !
NEXT STORY