ਮੈਲਬੌਰਨ (ਭਾਸ਼ਾ): ਤਾਲਿਬਾਨ ਦੇ ਕੰਟਰੋਲ ਵਾਲੇ ਅਫਗਾਨਿਸਤਾਨ ਦੀਆਂ 7 ਮਹਿਲਾ ਤਾਈਕਵਾਂਡੋ ਖਿਡਾਰਣਾਂ ਮੈਲਬੌਰਨ ਵਿਚ ਵਸ ਗਈਆਂ ਹਨ। ਆਸਟ੍ਰੇਲੀਆਈ ਤਾਇਕਵਾਂਡੋ ਸੰਘ ਦੀ ਮੁੱਖ ਕਾਰਜਕਾਰੀ ਹੀਥਰ ਗੈਰਿਯੋਕ ਨੇ ਇਹ ਜਾਣਕਾਰੀ ਦਿੱਤੀ। ਗੈਰਿਯੋਕ ਨੇ ਬੁੱਧਵਾਰ ਨੂੰ ਕਿਹਾ ਕਿ ਇਹਨਾਂ ਮਹਿਲਾ ਖਿਡਾਰਣਾਂ ਨੇ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ।
ਇਹਨਾਂ ਵਿਚੋਂ ਜ਼ਿਆਦਾਤਰ ਖਿਡਾਰਣਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਹੈ ਪਰ ਟੋਕੀਓ ਓਲੰਪਿਕ ਵਿਚ ਅਫਗਾਨਿਸਤਾਨ ਦੀ ਕਿਸੇ ਮਹਿਲਾ ਤਾਇਕਵਾਂਡੋ ਖਿਡਾਰਣ ਨੇ ਹਿੱਸਾ ਨਹੀਂ ਲਿਆ ਸੀ। ਗੈਰਿਯੋਕ ਨੇ ਕਿਹਾ ਕਿ ਆਸਟ੍ਰੇਲੀਆਈ ਰਾਸ਼ਟਰੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਕ੍ਰੇਗ ਫੋਸਟਰ ਨੇ ਇਹਨਾਂ ਖਿਡਾਰਣਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਵਿਚ ਆਸਟ੍ਰੇਲੀਆਈ ਸਰਕਾਰ, ਆਸਟ੍ਰੇਲੀਆਈ ਤਾਇਕਵਾਂਡੋ ਅਤੇ ਓਸੇਨੀਆ ਤਾਇਕਵਾਂਡੋ ਨਾਲ ਮਿਲ ਕੇ ਕੰਮ ਕੀਤਾ।ਉਹਨਾਂ ਨੇ ਕਿਹਾ,''ਸਾਨੂੰ ਅਸਲ ਵਿਚ ਖੁਸ਼ੀ ਹੈ ਕਿ ਇਹ ਮਹਿਲਾ ਖਿਡਾਰਣਾਂ ਸੁਰੱਖਿਅਤ ਹਨ ਅਤੇ ਇਹ ਖਿਡਾਰਣਾਂ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਵਿਚ ਮਦਦ ਕਰਨ ਲਈ ਆਸਟ੍ਰੇਲੀਆਈ ਸਰਕਾਰ ਅਤੇ ਓਸੇਨੀਆ ਤਾਇਕਵਾਂਡੋ ਦੀਆਂ ਧੰਨਵਾਦੀ ਹਨ। ਇਹਨਾਂ ਮਹਿਲਾ ਖਿਡਾਰਣਾਂ ਦੀ ਜਾਨ ਖਤਰੇ ਵਿਚ ਸੀ।''
ਪੜ੍ਹੋ ਇਹ ਅਹਿਮ ਖ਼ਬਰ- ਕਤਰ ਦੇ ਸ਼ਾਹ ਨੇ ਵਿਸ਼ਵ ਨੇਤਾਵਾਂ ਨੂੰ 'ਤਾਲਿਬਾਨ' ਦਾ ਬਾਈਕਾਟ ਨਾ ਕਰਨ ਦੀ ਕੀਤੀ ਅਪੀਲ
ਇਹਨਾਂ ਖਿਡਾਰਣਾਂ ਵਿਚੋਂ ਇਕ ਫਾਤਿਮਾ ਅਹਿਮਦੀ ਨੇ ਅਫਗਾਨਿਸਤਾਨ ਤੋਂ ਬਾਹਰ ਨਿਕਲਣ ਵਿਚ ਮਦਦ ਕਰਨ ਵਾਲੇ ਸਾਰੇ ਪੱਖਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ,''ਮੈਂ ਆਸਟ੍ਰੇਲੀਆ ਆ ਕੇ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ। ਅਸੀਂ ਇੱਥੇ ਬਿਨਾਂ ਕਿਸੇ ਖਤਰੇ ਦੇ ਸੁਰੱਖਿਅਤ ਹਾਂ।'' ਅਫਗਾਨਿਸਤਾਨ ਦੀ ਮਹਿਲਾ ਫੁੱਟਬਾਲ ਟੀਮ ਦੀ ਖਿਡਾਰੀ ਉਹਨਾਂ ਦਰਜਨਾਂ ਖਿਡਾਰੀਆਂ ਵਿਚ ਸ਼ਾਮਲ ਹੈ ਜਿਹਨਾਂ ਨੂੰ ਰਿਪੋਰਟਾਂ ਮੁਤਾਬਕ ਆਸਟ੍ਰੇਲੀਆ ਵਿਚ ਰਹਿਣ ਲਈ ਵੀਜ਼ਾ ਦਿੱਤਾ ਗਿਆ ਸੀ।
ਕਤਰ ਦੇ ਸ਼ਾਹ ਨੇ ਵਿਸ਼ਵ ਨੇਤਾਵਾਂ ਨੂੰ 'ਤਾਲਿਬਾਨ' ਦਾ ਬਾਈਕਾਟ ਨਾ ਕਰਨ ਦੀ ਕੀਤੀ ਅਪੀਲ
NEXT STORY