ਗੁਰਦਾਸਪੁਰ/ਕਾਬੁਲ (ਜ.ਬ) - ਅਫਗਾਨਿਸਤਾਨ 'ਚ ਸਰਵਉੱਚ ਨੇਤਾ ਤਾਲਿਬਾਨ ਮੁਖੀ ਨੇ ਅੱਜ ਇਕ ਆਦੇਸ਼ ਜਾਰੀ ਕਰਕੇ ਔਰਤਾਂ ਦੇ ਲਈ ਜਨਤਕ ਸਥਾਨਾਂ ’ਤੇ ਬੁਰਕਾ ਪਾ ਕੇ ਹੀ ਜਾਣ ਨੂੰ ਕਿਹਾ ਹੈ। ਆਦੇਸ਼ ਨਾ ਮੰਨਣ ਵਾਲੀਆਂ ਔਰਤਾਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- ਜੋਸ ਬਟਲਰ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਰਾਜਸਥਾਨ ਵਲੋਂ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
ਸੂਤਰਾਂ ਦੇ ਅਨੁਸਾਰ ਔਰਤਾਂ ਨੂੰ ਵਾਹਨ ਚਲਾਉਣ ’ਤੇ ਰੋਕ ਲਗਾਉਣ ਦੇ ਆਦੇਸ਼ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਹੈ ਕਿ ਤਾਲਿਬਾਨ ਨੇ ਅੱਜ ਇਕ ਸਖਤ ਆਦੇਸ਼ ਜਾਰੀ ਕਰਕੇ ਔਰਤਾਂ ਦੇ ਅਧਿਕਾਰਾਂ ’ਤੇ ਹਮਲਾ ਕੀਤਾ। ਤਾਲਿਬਾਨ ਮੁਖੀ ਨੇ ਸਿਰ ਤੋਂ ਪੈਰ ਤੱਕ ਬੁਰਕਾ ਪਾਉਣ ਦਾ ਆਦੇਸ਼ ਦਿੱਤਾ। ਤਾਲਿਬਾਨ ਨੇਤਾ ਹੈਬਤੁੱਲਾ ਅਖੰਦਜਾਦਾ ਨੇ ਜਾਰੀ ਆਦੇਸ਼ 'ਚ ਕਿਹਾ ਕਿ ਇਹ ਬੁਰਕਾ ਸਾਡਾ ਰਿਵਾਇਤੀ ਪਹਿਰਾਵਾ ਹੈ। ਇਸ ਤੋਂ ਪਹਿਲਾ ਜਨਵਰੀ ਵਿਚ ਤਾਲਿਬਾਨ ਨੇ ਆਦੇਸ਼ ਜਾਰੀ ਕਰਕੇ ਔਰਤਾਂ ਨੂੰ ਸਿਰ ਢੱਕਣ ਨੂੰ ਕਿਹਾ ਸੀ। ਤਾਲਿਬਾਨ ਦੀ ਸਰਕਾਰ ਬਣਨ ਦੇ ਬਾਅਦ ਔਰਤਾਂ ਦੀ ਆਜ਼ਾਦੀ ਵਿਚ ਲਗਾਤਾਰ ਕਟੌਤੀ ਹੋ ਰਹੀ ਹੈ।
ਇਹ ਖ਼ਬਰ ਪੜ੍ਹੋ- IPL ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਸਪਿਨਰ ਬਣੇ ਚਾਹਲ, ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
ਹਿੰਦੂ ਔਰਤ ਨੂੰ ਅਗਵਾ ਕਰਕੇ ਜ਼ਬਰਦਸਤੀ ਕੀਤਾ ਨਿਕਾਹ
NEXT STORY