ਕਾਬੁਲ (ਵਾਰਤਾ)- ਅਫਗਾਨਿਸਤਾਨ ਦੇ ਦੱਖਣੀ ਜ਼ਾਬੁਲ ਸੂਬੇ ਵਿਚ ਇਕ ਬੰਬ ਧਮਾਕੇ ਵਿਚ ਘੱਟੋ-ਘੱਟ ਪੰਜ ਤਾਲੀਬਾਨੀ ਅੱਤਵਾਦੀ ਮਾਰੇ ਗਏ। ਸਥਾਨਕ ਪੁਲਸ ਨੇ ਅੱਜ ਇਹ ਜਾਣਕਾਰੀ ਦਿੱਤੀ। ਸੂਬਾ ਪੁਲਸ ਬੁਲਾਰੇ ਮੁਹੰਮਦ ਮੁਸਤਫਾ ਮਾਯਾਰ ਨੇ ਦੱਸਿਆ ਕਿ ਇਹ ਅੱਤਵਾਦੀ ਸ਼ਨੀਵਾਰ ਦੇਰ ਰਾਤ ਸੜਕ ਕੰਢੇ ਇਕ ਧਮਾਕਾਖੇਜ਼ ਸਮੱਗਰੀ ਲਗਾਉਣ ਦਾ ਕੰਮ ਕਰ ਰਹੇ ਸਨ ਅਤੇ ਇਸ ਦੌਰਾਨ ਇਸ ਵਿਚ ਧਮਾਕਾ ਹੋ ਜਾਣ ਨਾਲ 5 ਅੱਤਵਾਦੀ ਮਾਰੇ ਗਏ। ਇਹ ਘਟਨਾ ਸੂਬਾ ਰਾਜਧਾਨੀ ਕਲਾਤ ਸ਼ਹਿਰ ਦੇ ਬਾਹਰੀ ਖੇਤਰ ਦੀ ਹੈ। ਇਸ ਘਟਨਾ 'ਤੇ ਤਾਲੀਬਾਨ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ ਹੈ।
ਇਹ ਹਨ ਦੁਨੀਆ ਦੇ 25 ਸਭ ਤੋਂ ਘਟੀਆ ਪਾਸਵਰਡ, ਟਰੰਪ ਦਾ ਨਾਂ ਵੀ ਸ਼ਾਮਲ
NEXT STORY